ਧੁੰਦ ਨੇ ਵਾਹਨਾਂ ਦੀ ਰਫ਼ਤਾਰ ਨੂੰ ਮਾਰੀਆਂ ਬਰੇਕਾਂ

ਸੰਧਵਾਂ, 25 ਸਤੰਬਰ (ਪ੍ਰੇਮੀ ਸੰਧਵਾਂ)- ਬੀਤੇ ਦਿਨ ਮੀਂਹ ਪੈਣ ਨਾਲ ਮੌਸਮ ਵਿਚ ਆਈ ਤਬਦੀਲੀ ਨੇ ਜਿੱਥੇ ਲੋਕਾਂ, ਪਸ਼ੂ ਤੇ ਪੰਛੀਆਂ ਨੂੰ ਗਰਮੀ ਤੋਂ ਰਾਹਤ ਦਿਵਾਈ, ਉੱਥੇ ਹੀ ਅੱਜ ਸਵੇਰ ਤੋਂ ਪਹਿਲੀ ਵਾਰ ਪਈ ਧੁੰਦ ਨੇ ਵਾਹਨਾਂ ਦੀ ਰਫ਼ਤਾਰ ਨੂੰ ਬਰੇਕਾਂ ਮਾਰ ਦਿੱਤੀਆਂ ਤੇ ਵਾਹਨ ਚਾਲਕਾਂ ਨੂੰ ਲਾਈਟਾਂ ਜਗਾ ਕੇ ਆਪਣੀ ਮੰਜ਼ਿਲ ਵੱਲ ਵੱਧਣਾ ਪਿਆ।