ਭੋਪਾਲ 'ਚ ਭਾਜਪਾ ਕਾਰਜਕਰਤਾ ਮਹਾਕੁੰਭ 'ਚ ਸ਼ਾਮਿਲ ਹੋਣਗੇ ਮੋਦੀ
ਭੋਪਾਲ, 25 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਦੌਰੇ 'ਤੇ ਰਹਿਣਗੇ। ਬੀਤੇ ਛੇ ਮਹੀਨਿਆਂ 'ਚ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੱਤਵਾਂ ਦੌਰਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਬੂਰੀ ਮੈਦਾਨ 'ਚ ਆਯੋਜਿਤ ਮਹਾਕੁੰਭ 'ਚ ਹਿੱਸਾ ਲੈਣਗੇ ਅਤੇ ਲਗਭਗ 10 ਲੱਖ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਨਗੇ।