ਮਾਲੇਗਾਓਂ 2008 ਬਲਾਸਟ: ਅਦਾਲਤ ਨੇ ਮਾਮਲੇ ਦੀ ਸੁਣਵਾਈ 3 ਅਕਤੂਬਰ ਤੱਕ ਕੀਤੀ ਮੁਲਤਵੀ
ਨਵੀਂ ਦਿੱਲੀ, 25 ਸਤੰਬਰ- ਮਾਲੇਗਾਓਂ 2008 ਬਲਾਸਟ ਮਾਮਲੇ ਵਿਚ ਵਿਸ਼ੇਸ਼ ਐਨ.ਆਈ.ਏ. ਅਦਾਲਤ ਨੇ ਅੱਜ ਇਸ ਮਾਮਲੇ ਦੀ ਸੁਣਵਾਈ 3 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ। ਸੀ.ਆਰ.ਪੀ.ਸੀ. ਧਾਰਾ 313 ਤਹਿਤ ਮੁਲਜ਼ਮਾਂ ਦੇ ਬਿਆਨ ਦਰਜ ਨਹੀਂ ਕੀਤੇ ਜਾ ਸਕੇ, ਕਿਉਂਕਿ ਮੁਲਜ਼ਮ ਨੰਬਰ 10 ਦਯਾਨੰਦ ਪਾਂਡੇ, ਸੁਧਾਕਰ ਧਰ ਦਿਵੇਦੀ, ਸ਼ੰਕਰਾਚਾਰੀਆ ਅੱਜ ਅਸੀਂ ਪੇਸ਼ ਨਹੀਂ ਹੋਏ। ਅਦਾਲਤ ਨੇ ਮੁਲਜ਼ਮ ਨੰਬਰ 10 ਖ਼ਿਲਾਫ਼ 5000 ਰੁਪਏ ਦਾ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਸਮੇਤ ਹੋਰ ਛੇ ਮੁਲਜ਼ਮ ਅੱਜ ਅਦਾਲਤ ਵਿਚ ਹਾਜ਼ਰ ਸਨ। ਸਾਰੇ ਮੁਲਜ਼ਮਾਂ ਨੂੰ 3 ਅਕਤੂਬਰ ਨੂੰ ਮੁੜ ਅਦਾਲਤ ਵਿਚ ਹਾਜ਼ਰ ਰਹਿਣ ਦੇ ਹੁਕਮ ਦਿੱਤੇ ਹਨ।