ਤਾਮਿਲਨਾਡੂ: ਸਾਡੀ ਰਾਸ਼ਟਰੀ ਲੀਡਰਸ਼ਿਪ ਸਹੀ ਸਮੇਂ 'ਤੇ ਬੋਲੇਗੀ-ਏਆਈਏਡੀਐਮਕੇ ਵਲੋਂ ਭਾਜਪਾ ਨਾਲ ਗਠਜੋੜ ਤੋੜਨ 'ਤੇ ਅੰਨਾਮਲਾਈ
ਚੇਨਈ, 25 ਸਤੰਬਰ-ਏਆਈਏਡੀਐਮਕੇ ਵਲੋਂ ਭਾਜਪਾ ਅਤੇ ਐਨ.ਡੀ.ਏ. ਨਾਲ ਗਠਜੋੜ ਤੋੜਨ 'ਤੇ ਤਾਮਿਲਨਾਡੂ ਭਾਜਪਾ ਦੇ ਮੁਖੀ ਕੇ ਅੰਨਾਮਲਾਈ ਕਹਿੰਦੇ ਹਨ, "ਹੁਣ ਯਾਤਰਾ ਚੱਲ ਰਹੀ ਹੈ ਅਤੇ ਮੈਂ ਉਨ੍ਹਾਂ (ਏਆਈਏਡੀਐਮਕੇ) ਦੁਆਰਾ ਦਿੱਤਾ ਪ੍ਰੈਸ ਬਿਆਨ ਪੜ੍ਹਿਆ ਅਤੇ ਇਸ ਬਾਰੇ ਸਾਡੀ ਰਾਸ਼ਟਰੀ ਲੀਡਰਸ਼ਿਪ ਸਹੀ ਸਮੇਂ 'ਤੇ ਬੋਲੇਗੀ। ਸਾਡੇ ਕੋਲ ਇਕ ਪ੍ਰੋਟੋਕੋਲ ਹੈ ਅਤੇ ਸਾਡੀ ਰਾਸ਼ਟਰੀ ਲੀਡਰਸ਼ਿਪ ਸਹੀ ਸਮੇਂ 'ਤੇ ਬੋਲੇਗੀ।