ਚੀਨ ਦੇ ਸਿਚੁਆਨ ਸੂਬੇ 'ਚ ਜ਼ਮੀਨ ਖਿਸਕਣ ਕਾਰਨ 14 ਲੋਕਾਂ ਦੀ ਮੌਤ, 5 ਲਾਪਤਾ

ਬੀਜਿੰਗ, 4 ਜੂਨ - ਚੀਨ ਦੇ ਦੱਖਣੀ-ਪੱਛਮੀ ਸਿਚੁਆਨ ਸੂਬੇ 'ਚ ਐਤਵਾਰ ਨੂੰ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਲਾਪਤਾ ਹੋ ਗਏ । 180 ਤੋਂ ਵੱਧ ਬਚਾਅ ਕਰਮਚਾਰੀਆਂ ਨੂੰ ਜ਼ਮੀਨ ਖਿਸਕਣ ਵਾਲੀ ਥਾਂ 'ਤੇ ਭੇਜਿਆ ਗਿਆ ਹੈ । ਰਾਹਤ ਅਤੇ ਬਚਾਅ ਕੰਮ ਜਾਰੀ ਹੈ।