JALANDHAR WEATHER

ਕੋਹਾਲੀ (ਅੰਮ੍ਰਿਤਸਰ) ਨੇੜਿਓਂ ਆਲਟੋ ਕਾਰ 'ਚੋਂ ਨੌਜਵਾਨ ਦੀ ਲਾਸ਼ ਬਰਾਮਦ

ਰਾਮ ਤੀਰਥ, 8 ਜੂਨ ( ਧਰਵਿੰਦਰ ਸਿੰਘ ਔਲਖ ) ਰਾਮ ਤੀਰਥ-ਚੋਗਾਵਾਂ ਰੋਡ 'ਤੇ ਸਥਿਤ ਲਾਹੌਰ ਨਹਿਰ ਕੋਹਾਲੀ ਦੀ ਪਟੜੀ 'ਤੇ ਅਵਾਰਾ ਖੜੀ ਲਾਵਾਰਿਸ ਆਲਟੋ ਕਾਰ ਨੰਬਰ ਪੀ.ਬੀ.02 ਈ.ਸੀ.0541 'ਚੋਂ ਇਕ ਨੌਜਵਾਨ, ਜਿਸ ਦੀ ਉਮਰ ਕਰੀਬ 25-30 ਸਾਲ ਦੇ ਲਗਭਗ ਲੱਗਦੀ ਹੈ, ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦੇ ਮੂੰਹ 'ਚੋਂ ਝੱਗ ਵਗਕੇ ਸੁੱਕੀ ਹੋਈ ਸੀ। ਸਥਾਨਕ ਵਿਅਕਤੀ ਜਗਬੀਰ ਸਿੰਘ ਵਲੋਂ ਅੱਜ ਇਸ ਦੀ ਸੂਚਨਾ ਪੁਲਿਸ ਥਾਣਾ ਲੋਪੋਕੇ ਦੇ ਮੁੱਖ ਅਫ਼ਸਰ ਹਰਪਾਲ ਸਿੰਘ ਸੋਹੀ ਨੂੰ ਦਿੱਤੀ ਗਈ। ਐੱਸ.ਐੱਚ.ਓ.ਹਰਪਾਲ ਸਿੰਘ, ਏ.ਐੱਸ.ਆਈ.ਪਰਗਟ ਸਿੰਘ ਤੇ ਕਾਂਸਟੇਬਲ ਸ਼ਮਸ਼ੇਰ ਸਿੰਘ ਘਟਨਾ ਸਥਾਨ 'ਤੇ ਪਹੁੰਚੇ ਅਤੇ ਗੱਡੀ ਦੇ ਕਾਗ਼ਜ਼ਾਂ ਦੀ ਜਾਂਚ ਕਰਨ 'ਤੇ ਗੱਡੀ ਦਾ ਮਾਲਕ ਗੁਰਸੇਵਕ ਸਿੰਘ ਪੁੱਤਰ ਹਰਵੰਤ ਸਿੰਘ, ਵਾਸੀ ਇੱਬਣ ਖੁਰਦ, ਝਬਾਲ ਰੋਡ, ਅੰਮ੍ਰਿਤਸਰ ਪਾਇਆ ਗਿਆ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ