JALANDHAR WEATHER

ਕੈਨੇਡਾ ’ਚ ਕੁਝ ਅੱਤਵਾਦੀਆਂ ਨੂੰ ਮਿਲੀ ਸੁਰੱਖਿਅਤ ਪਨਾਹਗਾਹ- ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ

ਨਿਊਯਾਰਕ, 26 ਸਤੰਬਰ- ਭਾਰਤ-ਕੈਨੇਡਾ ਵਿਵਾਦ ’ਤੇ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਕਿਹਾ ਕਿ ਕੈਨੇਡਾ ’ਚ ਕੁਝ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਮਿਲੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਕੋਲ ਬਿਨਾਂ ਕਿਸੇ ਸਬੂਤ ਦੇ ਅਪਮਾਨਜਨਕ ਦੋਸ਼ ਲਗਾਉਣ ਦਾ ਇਹ ਹੀ ਤਰੀਕਾ ਹੈ। ਇਹ ਹੀ ਗੱਲ ਉਨ੍ਹਾਂ ਸ਼੍ਰੀਲੰਕ ਲਈ ਵੀ ਕਹੀ, ਇਹ ਕਹਿਣਾ ਕਿ ਸ਼੍ਰੀਲੰਕਾ ਵਿਚ ਨਸਲਕੁਸ਼ੀ ਹੋਈ ਸੀ, ਇਕ ਭਿਆਨਕ ਤੇ ਕੋਰਾ ਝੂਠ ਸੀ। ਹਰ ਕੋਈ ਜਾਣਦਾ ਹੈ ਕਿ ਸਾਡੇ ਦੇਸ਼ ਵਿਚ ਕੋਈ ਨਸਲਕੁਸ਼ੀ ਨਹੀਂ ਹੋਈ। ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਦੀ ਨਸਲਕੁਸ਼ੀ ਟਿੱਪਣੀ ਕਾਰਨ ਪ੍ਰਭਾਵਿਤ ਹੋਏ ਸ੍ਰੀਲੰਕਾ-ਕੈਨੇਡਾ ਸੰਬੰਧਾਂ ਅਤੇ ਵਿਆਪਕ ਇੰਡੋ ਪੈਸੀਫਿਕ ’ਤੇ ਉਨ੍ਹਾਂ ਕਿਹਾ ਕਿ ਇਸ ਨੇ ਅਸਲ ਵਿਚ ਸਾਡੇ ਸੰਬੰਧਾਂ ਨੂੰ ਪ੍ਰਭਾਵਿਤ ਕੀਤਾ ਹੈ। ਗਲੋਬਲ ਅਫ਼ੇਅਰਜ਼ ਮੰਤਰਾਲੇ ਨੇ ਸੱਪਸ਼ਟ ਤੌਰ ’ਤੇ ਕਿਹਾ ਹੈ ਕਿ ਸ਼੍ਰੀਲੰਕਾ ਨਸਲਕੁਸ਼ੀ ਵਿਚੋਂ ਨਹੀਂ ਲੰਘਿਆ, ਜਦੋਂ ਕਿ ਪ੍ਰਧਾਨ ਮੰਤਰੀ ਟਰੂਡੋ ਇਕ ਸਿਆਸਤਦਾਨ ਵਜੋਂ ਖੜ੍ਹੇ ਹੋ ਕੇ ਕਹਿੰਦੇ ਹਨ ਕਿ ਨਸਲਕੁਸ਼ੀ ਹੋਈ ਸੀ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਦੇਸ਼ ਨੂੰ ਕਿਸੇ ਹੋਰ ਨਾਲੋਂ ਵੱਧ ਪਿਆਰ ਕਰਦੇ ਹਾਂ। ਇਸ ਲਈ ਅਸੀਂ ਆਪਣੇ ਦੇਸ਼ ਵਿਚ ਹਾਂ। ਅਸੀਂ ਇਸ ਬਿਆਨ ਤੋਂ ਬਿਲਕੁਲ ਵੀ ਖ਼ੁਸ਼ ਨਹੀਂ ਹਾਂ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਇਸ ਤਰ੍ਹਾਂ ਅਸੀਂ ਸ਼ਾਂਤਮਈ ਮਾਹੌਲ ਸਿਰਜ ਸਕਦੇ ਹਾਂ। ਸਾਨੂੰ ਕਿਸੇ ਹੋਰ ਦੇ ਕਹਿਣ ’ਤੇ ਨਹੀਂ ਆਉਣਾ ਚਾਹੀਦਾ ਕਿ ਸਾਨੂੰ ਆਪਣੇ ਮਾਮਲੇ ਕਿਵੇਂ ਚਲਾਉਣੇ ਚਾਹੀਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ