ਜੰਮੂ ਕਸ਼ਮੀਰ: ਸੰਯੁਕਤ ਅਭਿਆਨ ਤਹਿਤ ਚਾਰ ਸ਼ੱਕੀ ਵਿਅਕਤੀ ਗਿ੍ਫ਼ਤਾਰ- ਭਾਰਤੀ ਫ਼ੌਜ
ਸ੍ਰੀਨਗਰ, 26 ਸਤੰਬਰ- ਭਾਰਤੀ ਫ਼ੌਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਡਗਾਮ ਦੇ ਬੀਰਵਾਹ ਵਿਚ 25-26 ਸਤੰਬਰ ਦੀ ਦਰਮਿਆਨੀ ਰਾਤ ਨੂੰ ਭਾਰਤੀ ਸੈਨਾ ਅਤੇ ਜੰਮੂ-ਕਸ਼ਮੀਰ ਪੁਲਿਸ ਦੁਆਰਾ ਸ਼ੁਰੂ ਕੀਤੇ ਗਏ ਇਕ ਸੰਯੁਕਤ ਆਪ੍ਰੇਸ਼ਨ ਵਿਚ ਚਾਰ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ 3 ਪਿਸਤੌਲ ਅਤੇ ਹੋਰ ਜੰਗੀ ਸਮਾਨ ਵੀ ਬਰਾਮਦ ਕੀਤਾ ਗਿਆ ਹੈ ਅਤੇ ਇਸ ਸੰਬੰਧੀ ਅੱਗੇ ਜਾਂਚ ਜਾਰੀ ਹੈ।