JALANDHAR WEATHER

ਸਹਾਇਕ ਥਾਣੇਦਾਰ ਨਾਲ ਹੱਥੋਪਾਈ ਕਰਨ ਦੇ ਦੋਸ਼ ਤਹਿਤ ਵਿਅਕਤੀ ਤੇ ਔਰਤ ਖ਼ਿਲਾਫ਼ ਪਰਚਾ ਦਰਜ

ਟੱਲੇਵਾਲ, 26 ਸਤੰਬਰ (ਸੋਨੀ ਚੀਮਾ)- ਜ਼ਿਲ੍ਹਾ ਬਰਨਾਲਾ ਦੇ ਟੱਲੇਵਾਲ ਥਾਣੇ ਵਿਖੇ ਦੋ ਧਿਰਾਂ ਦੀ ਥਾਣੇ ਵਿਚ ਸੁਣਵਾਈ ਦੌਰਾਨ ਇਕ ਸਹਾਇਕ ਥਾਣੇਦਾਰ ਨਾਲ ਇਕ ਵਿਅਕਤੀ ਅਤੇ ਔਰਤ ਹੱਥੋਪਾਈ ਹੋ ਗਏ, ਜਿੰਨ੍ਹਾ ’ਤੇ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਥਾਣਾ ਟੱਲੇਵਾਲ ਵਿਖੇ ਤਾਇਨਾਤ ਏ.ਐਸ.ਆਈ. ਜਗਦੇਵ ਸਿੰਘ ਵਲੋਂ ਦਰਜ ਪਰਚੇ ਵਿਚ ਕਿਹਾ ਗਿਆ ਹੈ ਕਿ ਗੋਰਾ ਸਿੰਘ ਪੁੱਤਰ ਮਾੜਾ ਸਿੰਘ ਵਾਸੀ ਭੋਤਨਾ ਵਲੋਂ ਲਵਪ੍ਰੀਤ ਖ਼ਾਨ ਉਰਫ਼ ਲਵੀ ਖ਼ਾਨ ਪੁੱਤਰ ਨਾਇਬ ਖ਼ਾਨ ਵਾਸੀ ਘੁੰਨਸ ਰੋਡ, ਤਪਾ ਵਗੈਰਾ ਦੇ ਖ਼ਿਲਾਫ਼ ਇਕ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਦੀ ਪੜਤਾਲ ਦੇ ਸੰਬੰਧ ਵਿਚ ਸ਼ਿਕਾਇਤਕਰਤਾ ਗੋਰਾ ਸਿੰਘ ਪੁੱਤਰ ਮਾੜਾ ਸਿੰਘ, ਜਸਵਿੰਦਰ ਸਿੰਘ ਪੁੱਤਰ ਗੋਰਾ ਸਿੰਘ, ਭਗਵੰਤ ਸਿੰਘ ਪੁੱਤਰ ਨਛੱਤਰ ਸਿੰਘ, ਹਰਦੀਪ ਸਿੰਘ ਪੁੱਤਰ ਮਲਕੀਤ ਸਿੰਘ ਅਤੇ ਜਗਸੀਰ ਸਿੰਘ ਪੁੱਤਰ ਅਜੈਬ ਸਿੰਘ ਵਾਸੀਆਨ ਭੋਤਨਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਕੰਤ ਸਿੰਘ ਵਾਸੀ ਉੱਗੋਕੇ ਵਗੈਰਾ ਅਤੇ ਲਵਪ੍ਰੀਤ ਖਾਨ ਉਰਫ਼ ਲਵੀ ਖ਼ਾਨ ਸਮੇਤ ਅਮਨਦੀਪ ਕੌਰ ਪੁੱਤਰੀ ਗੋਰਾ ਸਿੰਘ ਵਾਸੀ ਭੋਤਨਾ ਥਾਣਾ ਵਿਖੇ ਪਹੁੰਚੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ