19ਵੀਂ ਏਸ਼ੀਅਨ ਖ਼ੇਡਾਂ ਵਿਚ ਸ਼ਾਮਿਲ ਹੋਣ ਲਈ ਮਲੂਕਾ ਚੀਨ ਲਈ ਰਵਾਨਾ
ਭਗਤਾ ਭਾਈਕਾ, 26 ਸਤੰਬਰ (ਸੁਖਪਾਲ ਸਿੰਘ ਸੋਨੀ)- ਇੰਟਰਨੈਸ਼ਨਲ ਸਰਕਲ ਸਟਾਈਲ ਕਮੇਟੀ (ਇੰਟਰਨੈਸ਼ਨਲ ਕਬੱਡੀ ਫ਼ੈਡਰੇਸ਼ਨ) ਦੇ ਚੇਅਰਮੈਨ, ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਮੀਤ ਪ੍ਰਧਾਨ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ. ਸਿਕੰਦਰ ਸਿੰਘ ਮਲੂਕਾ ਚੀਨ ਦੇ ਹਾਂਗਜ਼ੂ ਸ਼ਹਿਰ ਵਿਚ ਹੋ ਰਹੀਆਂ ਏਸ਼ੀਅਨ ਖ਼ੇਡਾਂ ਵਿਚ ਸ਼ਾਮਿਲ ਹੋਣ ਲਈ ਅੱਜ ਚੀਨ ਲਈ ਰਵਾਨਾ ਹੋ ਗਏ ਹਨ। ਸ. ਮਲੂਕਾ ਚੀਨ ਵਿਚ ਹੋ ਰਹੀਆਂ ਏਸ਼ੀਅਨ ਖ਼ੇਡਾਂ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਚੀਨ ਵਿਖੇ 19ਵੀਂ ਏਸ਼ੀਅਨ ਖ਼ੇਡਾਂ ਵਿਚ ਲਗਭਗ 45 ਦੇਸ਼ ਭਾਗ ਲੈ ਰਹੇ ਹਨ। ਉਕਤ ਖ਼ੇਡਾਂ ਵਿਚ ਭਾਰਤ ਦੇ 655 ਖਿਡਾਰੀ ਵੱਖ ਵੱਖ 40 ਖੇਡਾਂ ਵਿਚ ਭਾਗ ਲੈ ਰਹੇ ਹਨ। ਭਾਰਤੀ ਖ਼ਿਡਾਰੀਆਂ ਵਿਚ 48 ਖ਼ਿਡਾਰੀ ਪੰਜਾਬ ਦੇ ਭਾਗ ਲੈ ਰਹੇ ਹਨ।