2024 ਵਿਚ ਵੀ ਬਣੇਗੀ ਭਾਜਪਾ ਦੀ ਸਰਕਾਰ- ਅਨੁਰਾਗ ਠਾਕੁਰ

ਨਵੀਂ ਦਿੱਲੀ, 26 ਸਤੰਬਰ- ਏ.ਆਈ.ਡੀ.ਐਮ.ਕੇ. ਦੇ ਐਨ. ਡੀ. ਏ. ਨਾਲੋਂ ਗਠਜੋੜ ਤੋੜਨ ਨੂੰ ਲੈ ਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਭਾਜਪਾ ਦੇ ਨਾਲ ਗਠਜੋੜ ਕਰਨ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਅਹਿਮੀਅਤ ਦਿੱਤੀ ਗਈ ਹੈ ਅਤੇ ਪਰਿਵਾਰ ਦੀ ਤਰ੍ਹਾਂ ਨਾਲ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਐਨ.ਡੀ.ਏ. ਗਠਜੋੜ 2014, 2019 ਵਿਚ ਮਜ਼ਬੂਤ ਸੀ ਅਤੇ 2024 ਵਿਚ ਵੀ ਭਾਜਪਾ ਦੀ ਸਰਕਾਰ ਬਣੇਗੀ।