ਸਕੂਲ ਬੱਸ ਬਣੀ ਮਾਸੂਮ ਦਾ ਕਾਲ, ਮੌਕੇ ’ਤੇ ਹੀ ਮੌਤ, ਮਾਪਿਆਂ ਦੇ ਨਹੀਂ ਰੁੱਕ ਰਹੇ ਹੰਝੂ

ਮਾਛੀਵਾੜਾ ਸਾਹਿਬ, 26 ਸਤੰਬਰ (ਮਨੋਜ ਕੁਮਾਰ) ਮੰਗਲਵਾਰ ਦੀ ਦੁਪਹਿਰ ਕਰੀਬ 3 ਵਜੇ ਦੇ ਆਸ-ਪਾਸ ਨਜ਼ਦੀਕੀ ਪਿੰਡ ਪਵਾਤ ’ਚ ਵਾਪਰੀ ਇਕ ਦਰਦਨਾਕ ਘਟਨਾ ’ਚ ਦੋ ਸਾਲਾ ਮਾਸੂਮ ਮਨਜੋਤ ਸਿੰਘ ਪੁੱਤਰ ਪਰਮਜੀਤ ਸਿੰਘ ਦੀ ਸਕੂਲ ਬੱਸ ਹੇਠਾਂ ਆ ਕੇ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਾਸੂਮ ਦੇ ਵੱਡੇ ਭਰਾ ਨੂੰ ਆਮ ਦਿਨਾਂ ਵਾਂਗ ਸਕੂਲ ਬੱਸ ਛੁੱਟੀ ਤੋਂ ਬਾਅਦ ਉਸ ਦੇ ਘਰ ਛੱਡਣ ਆਈ ਤਾਂ ਇਹ ਮਾਸੂਮ ਰੇੜ ਕੇ ਗੇਟ ਤੋ ਬਾਹਰ ਆ ਗਿਆ ਤੇ ਦੇਖਦੇ ਹੀ ਦੇਖਦੇ ਬੱਸ ਦੇ ਪਿਛਲੇ ਟਾਇਰ ਹੇਠਾਂ ਆਉਣ ਨਾਲ ਕੁਚਲਿਆ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਸਕੂਲ ਬੱਸ ਪਿੰਡ ਨੂਰਪੁਰ ਕੋਲ ਸਥਿਤ ਇੱਕ ਪ੍ਰਾਈਵੇਟ ਸਕੂਲ ਦੀ ਦੱਸੀ ਜਾ ਰਹੀ ਹੈ। ਫ਼ਿਲਹਾਲ ਬਹਿਲੋਲਪੁਰ ਚੋਕੀ ਇੰਚਾਰਜ ਅਨੁਸਾਰ ਉਹ ਘਟਨਾ ਵਾਲੀ ਜਗ੍ਹਾ ’ਤੇ ਪਹੁੰਚ ਗਏ ਹਨ ਤੇ ਬਿਆਨ ਦਰਜ ਕਰ ਰਹੇ ਹਨ ਤੇ ਬੱਸ ਦਾ ਡਰਾਵਿਰ ਫਿਲਹਾਲ ਉੱਥੇ ਮੌਜੂਦ ਨਹੀਂ ਹੈ।