JALANDHAR WEATHER

ਸਰਕਾਰ ਨੂੰ ਪੁਰਾਣੇ ਸੰਸਦ ਭਵਨ ਨੂੰ ਹੀ ਵਿਕਸਿਤ ਕਰਨਾ ਚਾਹੀਦਾ ਸੀ- ਨਿਤੀਸ਼ ਕੁਮਾਰ

ਪਟਨਾ, 27 ਮਈ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਨਵੀਂ ਸੰਸਦ ਦੇ ਨਿਰਮਾਣ ਤੇ ਉਦਘਾਟਨ ਨੂੰ ਲੈ ਕੇ ਅੱਜ ਕੇਂਦਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਨੀਤੀ ਆਯੋਗ ਦੀ ਬੈਠਕ ਅਤੇ ਨਵੀਂ ਇਮਾਰਤ ਦੇ ਉਦਘਾਟਨ ਸਮਾਰੋਹ ’ਚ ਸ਼ਾਮਿਲ ਹੋਣ ਦਾ ਕੋਈ ਮਤਲਬ ਨਹੀਂ ਹੈ। ਪਟਨਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਮਾਰ ਨੇ ਕਿਹਾ ਕਿ ਨਵੀਂ ਸੰਸਦ ਦੀ ਕੀ ਲੋੜ ਸੀ ਜਦੋਂ ਪਹਿਲਾਂ ਦੀ ਇਕ ਇਤਿਹਾਸਕ ਇਮਾਰਤ ਸਾਡੇ ਕੋਲ ਸੀ। ਉਨ੍ਹਾਂ ਕਿਹਾ ਕਿ ਮੈਂ ਵਾਰ-ਵਾਰ ਕਿਹਾ ਹੈ ਕਿ ਸੱਤਾ ਵਿਚ ਆਉਣ ਵਾਲੇ ਲੋਕ ਇਸ ਦੇਸ਼ ਦਾ ਇਤਿਹਾਸ ਬਦਲ ਦੇਣਗੇ। ਉਨ੍ਹਾਂ ਕਿਹਾ ਪੁਰਾਣੇ ਸੰਸਦ ਭਵਨ ਨੂੰ ਹੀ ਵਿਕਸਿਤ ਕਰਨਾ ਚਾਹੀਦਾ ਸੀ, ਕਿਉਂਕਿ ਜੇ ਪੁਰਾਣੇ ਭਵਨ ਨੂੰ ਖ਼ਤਮ ਕਰ ਦਿੱਤਾ ਗਿਆ ਤਾਂ ਸਾਰਾ ਇਤਿਹਾਸ ਦੀ ਖ਼ਤਮ ਹੋ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ