JALANDHAR WEATHER

ਹਰਿਆਣਾ ਤੇ ਉਤਰ ਪ੍ਰਦੇਸ਼ ਲਈ ਮੌਸਮ ਵਿਭਾਗ ਵਲੋਂ ਆਰੇਂਜ ਅਲਰਟ ਜਾਰੀ

ਨਵੀਂ ਦਿੱਲੀ, 27 ਮਈ- ਮੌਸਮ ਵਿਭਾਗ ’ਚ ਵਿਗਿਆਨੀ ਡਾ. ਸੋਮਾ ਰਾਏ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਰਬ ਸਾਗਰ ਤੋਂ ਨਮੀ ਦੇ ਕਾਰਨ ਉੱਤਰ-ਪੱਛਮੀ ਭਾਰਤ ਵਿਚ ਅੱਜ ਅਤੇ ਕੱਲ੍ਹ ਇਕੋ ਜਿਹਾ ਮੌਸਮ ਰਹੇਗਾ। ਕੱਲ੍ਹ ਤੋਂ ਇਸ ਦਾ ਪ੍ਰਭਾਵ ਜ਼ਿਆਦਾਤਰ ਉਤਰ ਪ੍ਰਦੇਸ਼ ਵਿਚ ਹੋਵੇਗਾ ਅਤੇ ਅਗਲੇ ਦਿਨ ਤੋਂ ਇਹ ਘੱਟ ਜਾਵੇਗਾ। ਉੱਤਰੀ-ਪੱਛਮੀ ਭਾਰਤ ਵਿਚ 5 ਦਿਨਾਂ ਤੱਕ ਗਰਜ਼-ਤੂਫ਼ਾਨ ਰਹੇਗਾ ਅਤੇ ਅਗਲੇ 3-4 ਦਿਨਾਂ ਤੱਕ ਦਿੱਲੀ ਵਿਚ ਗਰਜ਼-ਤੂਫ਼ਾਨ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਹਰਿਆਣਾ, ਉਤਰ-ਪੂਰਬੀ ਰਾਜਸਥਾਨ, ਉੱਤਰ ਪ੍ਰਦੇਸ਼ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ ਪਰ ਕੱਲ੍ਹ ਉੱਤਰ-ਪੂਰਬੀ ਉੱਤਰ ਪ੍ਰਦੇਸ਼ ਵਿਚ ਭਾਰੀ ਮੀਂਹ ਅਤੇ ਹੋਰ ਖ਼ੇਤਰਾਂ ਵਿਚ ਗਰਜ ਨਾਲ ਤੂਫ਼ਾਨ ਦੀ ਸੰਭਾਵਨਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ