ਅੱਜ ਦੇਸ਼ ਦੀਆਂ ਔਰਤਾਂ ਰਾਸ਼ਟਰੀ ਹਿੱਤਾਂ ਦੀ ਰਾਖ਼ੀ ’ਚ ਅੱਗੇ- ਜਨਰਲ ਅਨਿਲ ਚੌਹਾਨ

ਮਹਾਰਾਸ਼ਟਰ, 30 ਮਈ- ਪੁਣੇ ਦੇ ਨੈਸ਼ਨਲ ਡਿਫ਼ੈਂਸ ਅਕੈਡਮੀ ਦੀ ਅੱਜ ਪਾਸਿੰਗ ਆਊਟ ਪਰੇਡ ਚੱਲ ਰਹੀ ਹੈ। ਇਸ ਦੌਰਾਨ ਚੀਫ਼ ਆਫ਼ ਡਿਫ਼ੈਂਸ ਸਟਾਫ਼ (ਸੀ.ਡੀ.ਐਸ.) ਜਨਰਲ ਅਨਿਲ ਚੌਹਾਨ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ ਐਨ.ਡੀ.ਏ. ਦੇ 144ਵੇਂ ਕੋਰਸ ਦੀ ਪਾਸਿੰਗ ਆਊਟ ਪਰੇਡ ਦਾ ਜਾਇਜ਼ਾ ਲੈਂਦੇ ਹੋਏ ਔਰਤਾਂ ਦੀ ਤਾਰੀਫ਼ ਕੀਤੀ। ਇਸ ਮੌਕੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਜਨਰਲ ਚੌਹਾਨ ਨੇ ਕਿਹਾ ਕਿ ਅੱਜ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਮਹਿਲਾ ਕੈਡਿਟਾਂ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀਆਂ ਔਰਤਾਂ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਅੱਗੇ ਆ ਰਹੀਆਂ ਹਨ। ਉਨ੍ਹਾਂ ਨੇ ਐਨ.ਡੀ.ਏ. ਨੂੰ ਇਕ ਬਰਾਬਰੀ ਦੇ ਮੈਦਾਨ ਵਿਚ ਲੈ ਆਂਦਾ ਹੈ, ਜਿੱਥੇ ਪਹਿਲਾਂ ਸਿਰਫ਼ ਮਰਦ ਸਨ, ਹੁਣ ਔਰਤਾਂ ਵੀ ਇਸ ਦਾ ਹਿੱਸਾ ਹਨ। ਸੀ.ਡੀ.ਐਸ. ਨੇ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਔਰਤਾਂ ਨੇ ਆਪਣੇ ਪੁਰਸ਼ ਹਮਰੁਤਬਾ ਵਰਗੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਸੰਕਲਪ ਲਿਆ ਹੈ।