ਇੰਦਰਬੀਰ ਸਿੰਘ ਨਿੱਜਰ ਨੂੰ ਕੈਬਨਿਟ ਤੋਂ ਹਟਾਏ ਜਾਣ 'ਤੇ ਨਵਜੋਤ ਸਿੱਧੂ ਦਾ ਟਵੀਟ-ਇਹ “ਲੋਕਤੰਤਰ” ਨਹੀਂ “ਵਿਜੀਲੈਂਸ-ਤੰਤਰ” ਹੈ

ਚੰਡੀਗੜ੍ਹ, 31 ਮਈ-ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੂੰ ਕੈਬਨਿਟ ਤੋਂ ਹਟਾਏ ਜਾਣ 'ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਿਹਾ ਕਿ ਇਹ “ਲੋਕਤੰਤਰ” ਨਹੀਂ ਹੈ ਇਹ “ਵਿਜੀਲੈਂਸ-ਤੰਤਰ” ਹੈ …….. ਡਰਾਉਣ-ਧਮਕਾਉਣ, ਦਮਨ ਅਤੇ ਜ਼ੁਲਮ ਦੀ ਰਾਜਨੀਤੀ ਇਕ “ਹੰਕਾਰੀ ਮੁੱਖ ਮੰਤਰੀ” ਤੋਂ ਪੈਦਾ ਹੁੰਦੀ ਹੈ ਜੋ ਹਮਦਰਦ ਸਾਹਬ ਦਾ ਸਮਰਥਨ ਕਰਨ ਲਈ ਆਪਣੇ ਹੀ ਮੰਤਰੀ ਨੂੰ ਘਟੀਆ ਕਾਰਗੁਜ਼ਾਰੀ ਦੇ ਬਹਾਨੇ ਹੇਠ ਹਟਾ ਦਿੰਦਾ ਹੈ। ਨਿੱਜਰ ਜੀ ਅਤੇ ਕੁੰਵਰ ਵਿਜੇ ਪ੍ਰਤਾਪ ਵਰਗੇ ਲੋਕ ਪੰਜਾਬ ਦੀ ਨੈਤਿਕ ਤੌਰ 'ਤੇ ਭ੍ਰਿਸ਼ਟ 'ਆਪ' ਸਰਕਾਰ ਨੂੰ ਲਗਾਤਾਰ ਸ਼ੀਸ਼ਾ ਦਿਖਾਉਂਦੇ ਆ ਰਹੇ ਹਨ।