JALANDHAR WEATHER

ਉੱਚ ਸਿੱਖਿਆ ਵਿਭਾਗ ਪੰਜਾਬ ਦੇ ਫ਼ੈਸਲੇ ਖ਼ਿਲਾਫ਼ 3 ਦਿਨਾਂ ਲਈ ਲੁਧਿਆਣਾ ਦੇ 22 ਕਾਲਜ ਰਹਿਣਗੇ ਬੰਦ

ਲੁਧਿਆਣਾ, 31 ਮਈ (ਰੂਪੇਸ਼ ਕੁਮਾਰ)- ਅੱਜ ਜੁਆਇੰਟ ਐਕਸ਼ਨ ਕਮੇਟੀ (ਏਡਿਡ, ਅਨ ਏਡਿਡ ਕਾਲਜ ਮੈਨੇਜਮੇਂਟ ਫ਼ੈਡਰੇਸ਼ਨ, ਪ੍ਰਿੰਸੀਪਲ ਐਸੋਸੀਏਸ਼ਨ, ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ) ਵਲੋਂ ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਤੇ ਪੰਜਾਬ ਦੇ ਏਡਿਡ, ਅਨ ਏਡਿਡ ਕਾਲਜਾਂ ਨੂੰ ਅਗਲੇ 3 ਦਿਨਾਂ ਲਈ ਬੰਦ ਰੱਖ ਕੇ ਯੂਨੀਵਰਸਿਟੀ ਦੇ ਇਮਤਿਹਾਨਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਲਿਆ ਗਿਆ। ਜ਼ਿਲ੍ਹਾ ਪ੍ਰਧਾਨ ਡਾ. ਚਮਕੌਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਦੀ ਲਾਰੇਬਾਜ਼ ਸਰਕਾਰ ਨੂੰ ਸੀਸ਼ਾ ਵਿਖਾਉਣ ਦਾ ਸਮਾਂ ਆ ਗਿਆ ਹੈ। ਜਲੰਧਰ ਦੀ ਚੋਣ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਸੀ ਕਿ ਤੁਸੀਂ ਸਾਡੇ ਖ਼ਿਲਾਫ਼ ਰੈਲੀ ਨਾ ਕਰੋ, ਅਸੀਂ ਏਡਿਡ, ਅਨ ਏਡਿਡ ਕਾਲਜਾਂ ਵਿਚ ਸੈਂਟਰਲ ਪੋਰਟਲ ਰਾਹੀਂ ਦਾਖ਼ਲਾ ਤੁਹਾਡੀ ਸਹਿਮਤੀ ਤੋਂ ਬਿਨਾਂ ਨਹੀਂ ਕਰਾਂਗੇ ਪਰ ਸਰਕਾਰ ਦੇ ਚਿਹਰੇ ਉਦੋਂ ਸਾਹਮਣੇ ਆਏ ਜਦੋਂ ਧੱਕੇਸ਼ਾਹੀ ਨਾਲ ਇਹ ਫ਼ੈਸਲਾ ਉਨ੍ਹਾਂ ’ਤੇ ਥੋਪਣ ਲਈ ਡੀ. ਪੀ. ਆਈ. ਤੋਂ ਨਿਰਦੇਸ਼ ਆਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ