JALANDHAR WEATHER

ਪੰਜਾਬ ਸਰਕਾਰ ਦੇ ਆਮ ਆਦਮੀ ਮੁਹੱਲਾ ਕਲੀਨਿਕ ’ਚ ਆਮ ਲੋਕਾਂ ਦੀ ਕੀਤੀ ਜਾ ਰਹੀ ਹੈ ਲੁੱਟ

ਮੰਡੀ ਘੁਬਾਇਆ, 31 ਮਈ (ਅਮਨ ਬਵੇਜਾ)- ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੀ ਮੰਡੀ ਘੁਬਾਇਆ ਦਾ ਆਮ ਆਦਮੀ ਮੁਹੱਲਾ ਕਲੀਨਿਕ ਆਮ ਲੋਕਾਂ ਦੀ ਲੁੱਟ ਦਾ ਕੇਂਦਰ ਬਣ ਗਿਆ ਹੈ। ਸਰਕਾਰ ਦੇ ਦਾਅਵੇ ਅਨੁਸਾਰ ਇਹ ਕਲੀਨਿਕ ਆਮ ਲੋਕਾਂ ਦੇ ਇਲਾਜ ਲਈ ਮੁਫ਼ਤ ਸਹੂਲਤਾਂ ਦਿੰਦੇ ਹਨ ਪਰ ਇਸ ਮੁਹੱਲਾ ਕਲੀਨਿਕ ਦੇ ਡਾਕਟਰ ਪੁਨੀਤ ਲੂਨਾ ਵਲੋਂ ਓ.ਪੀ.ਡੀ. ਫ਼ੀਸ ਦੇ ਨਾਂਅ ’ਤੇ 20 ਰੁਪਏ ਅਤੇ ਐਨ.ਸੀ.ਸੀ ਕੈਂਪ ਦੇ ਮੈਡੀਕਲ ਸਰਟੀਫ਼ਿਕੇਟਾਂ ਲਈ 10-10 ਰੁਪਏ ਸਰਕਾਰੀ ਫ਼ੀਸ ਵਜੋਂ ਵਸੂਲੇ ਜਾ ਰਹੇ ਹਨ ਅਤੇ ਇਸ ਦੀ ਵੀਡੀਓ ਵੀ ਵਿਦਿਆਰਥੀਆਂ ਵਲੋਂ ਬਣਾਈ ਗਈ। ਪੈਸੇ ਲੈਣ ਸੰਬੰਧੀ ਐਨ.ਸੀ.ਸੀ ਕੈਂਪ ਦੇ ਵਿਦਿਆਰਥੀਆਂ ਵਲੋਂ ਵਿਰੋਧ ਕਰਨ ’ਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ, ਜਿਸ ਤੋਂ ਬਾਅਦ ਉਕਤ ਵਿਦਿਆਰਥੀਆਂ ਵਲੋਂ ਕਲੀਨਿਕ ਦੇ ਬਾਹਰ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਸੰਬੰਧੀ ਡਾ. ਪੁਨੀਤ ਲੂਨਾ ਨਾਲ ਗੱਲਬਾਤ ਕੀਤੀ ਗਈ ਤਾਂ ਪਹਿਲਾਂ ਤਾਂ ਉਨ੍ਹਾਂ ਕਿਹਾ ਕਿ ਮੇਰੇ ਵਲੋਂ ਕੋਈ ਫ਼ੀਸ ਨਹੀਂ ਲਈ ਗਈ ਅਤੇ ਫ਼ਿਰ ਕਿਹਾ ਕਿ ਵੈਸੇ ਤਾਂ ਮੈਡੀਕਲ ਦੀ 300 ਫ਼ੀਸ ਹੈ ਪਰ ਮੇਰੇ ਵਲੋਂ 10 ਰੁਪਏ ਸਿਰਫ਼ ਦਾਨ ਦੇ ਰੂਪ ’ਚ ਵਸੂਲੇ ਜਾ ਰਹੇ ਸਨ ਅਤੇ ਮੇਰੇ ਵਲੋਂ ਕਿਸੇ ਨਾਲ ਦੁਰਵਿਵਹਾਰ ਨਹੀਂ ਕੀਤਾ ਗਿਆ, ਬਲਕਿ ਉਕਤ ਵਿਦਿਆਰਥੀਆਂ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ