JALANDHAR WEATHER

ਜੱਫੀ ਤੋਂ ਬਾਅਦ ਬਿਕਰਮ ਮਜੀਠੀਆ ਨੇ ਨਵਜੋਤ ਕੌਰ ਲਈ ਕੀਤੀ ਅਰਦਾਸ

ਚੰਡੀਗੜ੍ਹ, 2 ਜੂਨ- ਲੰਬੇ ਸਮੇਂ ਤੋਂ ਸਿਆਸੀ ਵਿਰੋਧੀ ਰਹੇ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਨੇ ਇਕ ਦੂਜੇ ਨਾਲ ਹੱਥ ਮਿਲਾ ਕੇ ਤੇ ਜੱਫੀ ਪਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਮੌਕੇ ਇਸ ਜੋੜੀ ਵਲੋਂ ਪੰਜਾਬ ਸਰਕਾਰ ਖ਼ਾਸ ਕਰਕੇ ਸੀ.ਐੱਮ ਮਾਨ ਨੂੰ ਘੇਰਨ ਦੀ ਕੋਈ ਕਸਰ ਨਹੀਂ ਛੱਡੀ ਗਈ ਸੀ। ਇਸ ਮੌਕੇ ਮਜੀਠੀਆ ਵਲੋਂ ਟਵੀਟ ਕਰਕੇ ਨਵਜੋਤ ਕੌਰ ਸਿੱਧੂ ਲਈ ਅਰਦਾਸ ਕੀਤੀ ਗਈ ਹੈ।

ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ ਕਿ, ਡਾ. ਨਵਜੋਤ ਕੌਰ ਸਿੱਧੂ ਜੀ ਕੈਂਸਰ ਤੋਂ ਜਲਦੀ ਠੀਕ ਹੋਵੋ। ਵਾਹਿਗੁਰੂ ਉਸ ਨੂੰ ਇਸ ਭਿਆਨਕ ਬਿਮਾਰੀ ਨੂੰ ਦੂਰ ਕਰਨ ਦੀ ਤਾਕਤ ਦੇਵੇ, ਕਿਉਂਕਿ ਕੋਈ ਵੀ ਮਾਂ ਦੀ ਥਾਂ ਨਹੀਂ ਲੈ ਸਕਦਾ, ਜੋ ਹਰੇਕ ਪਰਿਵਾਰ ’ਚ ਤਾਕਤ ਦਾ ਥੰਮ ਹੈ। ਸਾਡੀਆਂ ਪ੍ਰਾਰਥਨਾਵਾਂ ਹਮੇਸ਼ਾ ਉਸ ਦੇ ਅਤੇ ਪਰਿਵਾਰ ਦੇ ਨਾਲ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ