JALANDHAR WEATHER

ਨਸ਼ੇੜੀਆਂ ਨੇ ਪਿੰਡ ਵੜਿੰਗ ਦੇ ਸ਼ਮਸ਼ਾਨ ਘਾਟ ਨੂੰ ਵੀ ਨਹੀਂ ਬਖ਼ਸ਼ਿਆ ਸੰਸਕਾਰ ਕਰਨ ਵਾਲੀਆਂ ਐਂਗਲਾਂ ਕੀਤੀਆਂ ਚੋਰੀ

ਸ੍ਰੀ ਮੁਕਤਸਰ ਸਾਹਿਬ, 8 ਜੂਨ (ਬਲਕਰਨ ਸਿੰਘ ਖਾਰਾ)-ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਵੜਿੰਗ ਵਿਖੇ ਬੀਤੀ ਰਾਤ ਨਸ਼ੇੜੀਆਂ ਵਲੋਂ ਪਿੰਡ ਵੜਿੰਗ ਦੇ ਸ਼ਮਸ਼ਾਨ ਘਾਟ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ। ਦੱਸ ਦੇਈਏ ਕਿ ਨਸ਼ੇੜੀਆਂ ਦੇ ਵਲੋਂ ਸੰਸਕਾਰ ਕਰਨ ਲਈ ਲਗਾਈਆਂ ਗਈਆਂ ਐਂਗਲਾਂ ਨਸ਼ੇ ਦੀ ਪੂਰਤੀ ਕਰਨ ਚੋਰੀ ਕਰ ਲਈਆਂ ਹਨ। ਉੱਥੇ ਹੀ ਸਵੇਰੇ ਪਿੰਡ ਵਾਸੀਆਂ ਨੇ ਪਤਾ ਲੱਗਣ 'ਤੇ ਮੌਕੇ ਤੇ ਪਹੁੰਚ ਕੇ ਸ਼ਮਸ਼ਾਨਘਾਟ ਦੇ ਵਿਚ ਦੇਖਿਆ ਤਾਂ ਐਂਗਲਾਂ ਚੋਰੀ ਹੋ ਚੁੱਕੀਆਂ ਸਨ। ਪਿੰਡ 'ਚ ਹੋਈ ਅਜਿਹੀ ਚੋਰੀ ਦੇ ਨਾਲ ਲੋਕਾਂ ਦੇ ਵਿਚ ਵੀ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਕਿਸੇ ਵਿਅਕਤੀ ਦਾ ਸੰਸਕਾਰ ਕਰਨ ਲਈ ਪਿੰਡ ਵਾਸੀ ਆਏ ਤਾਂ ਦੇਖਿਆ ਕਿ ਉੱਥੇ ਸੰਸਕਾਰ ਕਰਨ ਵਾਲੀਆਂ ਐਂਗਲਾਂ ਹੀ ਨਹੀਂ ਹਨ ਤਾਂ ਉਨ੍ਹਾਂ ਪਿੰਡ ਦੇ ਵਿਅਕਤੀਆਂ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਉੱਥੇ ਹੀ ਪਿੰਡ ਵਾਸੀਆਂ ਨੇ ਅਜਿਹੇ ਨਸ਼ੇੜੀ ਚੋਰਾਂ ਨੂੰ ਨੱਥ ਪਾਉਣ ਲਈ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਹੈ

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ