JALANDHAR WEATHER

ਦੇਸ਼ ਦਾ ਵਿਕਾਸ ਉਦੋਂ ਹੀ ਹੋਵੇਗਾ ਜਦੋਂ ਅਸੀਂ ਸਹੀ ਕਦਮ ਚੁੱਕਾਂਗੇ- ਐਸ. ਜੈਸ਼ੰਕਰ

ਨਵੀਂ ਦਿੱਲੀ, 9 ਜੂਨ- ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕਿਹਾ ਕਿ ਅੱਜ ਅਸੀਂ ਵਿਦੇਸ਼ੀ ਨਿਵੇਸ਼ ਵਿਚ ਪਹਿਲੇ ਸਥਾਨ ’ਤੇ ਹਾਂ, ਪਰ ਇਹ ਉਹ ਸਥਾਨ ਨਹੀਂ ਹੈ ਜਿੱਥੇ ਅਸੀਂ ਸੰਤੁਸ਼ਟ ਹੋ ਸਕਦੇ ਹਾਂ, ਅਸੀਂ ਇਸ ਨੂੰ ਹੋਰ ਵਧਾਉਣਾ ਚਾਹੁੰਦੇ ਹਾਂ। ਇਹ ਹੋਰ ਵਧ ਸਕਦਾ ਹੈ ਪਰ ਉਦੋਂ ਹੀ ਹੋਵੇਗਾ ਜਦੋਂ ਅਸੀਂ ਭਾਰਤ ਵਿਚ ਸਹੀ ਕਦਮ ਚੁੱਕਾਂਗੇ। ਲੋਕ ਇੱਥੇ ਉਦੋਂ ਹੀ ਆਉਣਗੇ ਜਦੋਂ ਬੁਨਿਆਦੀ ਢਾਂਚਾ ਵਧੀਆ ਹੋਵੇਗਾ, ਪ੍ਰਤਿਭਾ ਹੋਵੇਗੀ, ਹਰ ਪਾਸੇ ਸਫ਼ਾਈ ਹੋਵੇਗੀ। ਵਿਦਿਅਕ ਸੰਸਥਾਵਾਂ ਨੇ ਪਿਛਲੇ 9 ਸਾਲਾਂ ਵਿਚ ਓਨਾ ਹੀ ਵਿਕਾਸ ਕੀਤਾ ਹੈ ਜਿੰਨਾ 60 ਸਾਲਾਂ ਵਿਚ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਇਹ 200 ਮੀਟਿੰਗਾਂ (ਜੀ-20) ਹੋਣਗੀਆਂ ਤਾਂ ਹਰ ਮੀਟਿੰਗ ਲਈ 200-300 ਲੋਕ ਜ਼ਰੂਰ ਆਉਣਗੇ। ਜਦੋਂ ਇਹ ਲੋਕ ਆਪਣੇ ਦੇਸ਼ ਜਾਣਗੇ ਤਾਂ ਭਾਰਤ ਦੀ ਗੱਲ ਕਰਨਗੇ। ਜੀ-20 ਤੋਂ ਸਾਨੂੰ ਜੋ ਫ਼ਾਇਦਾ ਮਿਲੇਗਾ, ਉਹ ਇਸ ਸਾਲ ਨਹੀਂ ਸਗੋਂ ਅਗਲੇ 5-10 ਸਾਲਾਂ ’ਚ ਹੋਵੇਗਾ ਜਦੋਂ ਦੇਸ਼ ਦਾ ਸੈਰ-ਸਪਾਟਾ ਵਧੇਗਾ। ਦੁਨੀਆ ਦੇ ਕੁਝ ਵੱਡੇ ਦੇਸ਼ ਹਨ, ਜਿਨ੍ਹਾਂ ਦੀ ਜੀ.ਡੀ.ਪੀ. ਦਾ 30% ਕਦੇ-ਕਦੇ ਸੈਰ-ਸਪਾਟੇ ਤੋਂ ਆਉਂਦਾ ਹੈ। ਸੈਰ-ਸਪਾਟੇ ਦਾ ਮਹੱਤਵ ਬਹੁਤ ਵੱਡਾ ਹੈ, ਜਿਸ ਦੇ ਅਸੀਂ ਇੱਥੇ ਹੋਣ ਦੀ ਉਮੀਦ ਕਰ ਰਹੇ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ