JALANDHAR WEATHER

ਘਰ ਦੇ ਹੀ ਭਾਂਡੇ ਵੇਚ ਕੇ ਘਰ (ਸੂਬਾ) ਚਲਾ ਰਿਹੈ ਭਗਵੰਤ ਮਾਨ- ਨਵਜੋਤ ਸਿੰਘ ਸਿੱਧੂ

ਸੰਗਰੂਰ, 10 ਜੂਨ (ਦਮਨਜੀਤ ਸਿੰਘ )- ਸਰਪੰਚਾਂ ਦੀ ਸੂਬਾ ਪੱਧਰੀ ਰੋਸ ਰੈਲੀ ’ਚ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਮੰਚ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ੍ਹੀ ਚਣੌਤੀ ਦਿੰਦੇ ਹੋਏ ਕਿਹਾ ਕਿ ਮੈਂ ਤੇਰੇ ਸ਼ਹਿਰ ਵਿਚ ਆ ਕੇ ਤੈਨੂੰ ਲਲਕਾਰਦਾਂ ਹਾਂ ਕਿ ਜੇ ਦੰਮ ਹੈ ਤਾਂ ਆ ਕੇ ਖੁੱਲ੍ਹੀ ਬਹਿਸ ਕਰ ਲੈ। ਨਵਜੋਤ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਮਾਫ਼ੀਆ ਦਾ ਸਰਗਨਾ ਕਹਿ ਕੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜਿਹੜਾ ਭਗਵੰਤ ਮਾਨ ਵਚਨ ਕਰ ਕੇ ਬੀਬੀਆਂ ਨੂੰ 1 ਹਜਾਰ ਰੁਪਏ ਮਹੀਨਾ ਨਹੀਂ ਦੇ ਸਕਿਆ ਉਹ ਸਰਪੰਚਾਂ ਨੂੰ 25 ਹਜ਼ਾਰ ਰੁਪਏ ਮਾਣ ਭੱਤਾ ਕਿੱਥੋਂ ਦਊਗਾ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਜੇਕਰ ਹੁਣ ਪੰਜਾਬ ’ਚ ਕਿਸੇ ਸਰਪੰਚ ਨੂੰ ਪੈਂਡਿੰਗ ਜਾਂਚ ’ਚ ਮੁਅੱਤਲ ਕੀਤਾ ਤਾਂ ਉੱਚ ਪੱਧਰ ਦੇ ਵਕੀਲ ਕਰ ਕੇ ਅਦਾਲਤਾਂ ’ਚ ਘੜੀਸਾਂਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਘਰ ਦੇ ਭਾਂਡੇ ਵੇਚ ਕੇ ਘਰ (ਸੂਬਾ) ਚਲਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ