JALANDHAR WEATHER

1,000 ਤੋਂ ਵੱਧ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ 25 ਕਰੋੜ ਰੁਪਏ ਦੇ ਗਹਿਣੇ ਚੋਰੀ ਕਰਨ ਵਾਲੇ ਕੀਤੇ ਕਾਬੂ

ਨਵੀਂ ਦਿੱਲੀ, 29 ਸਤੰਬਰ (ਏਜੰਸੀ)-ਦਿੱਲੀ 'ਚ ਆਪਣੀ ਕਿਸਮ ਦੀ ਸਭ ਤੋਂ ਵੱਡੀ ਚੋਰੀ, ਜਿਸ 'ਚ ਇਕ ਦੁਕਾਨ 'ਚੋਂ 25 ਕਰੋੜ ਰੁਪਏ ਦੇ ਗਹਿਣੇ ਚੋਰੀ ਹੋ ਗਏ ਸਨ, ਨੂੰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚਾਰ ਦਿਨਾ 'ਚ ਸੁਲਝਾ ਲਿਆ ਗਿਆ । ਇਹ ਘਟਨਾ ਇਸ ਹਫਤੇ ਦੇ ਸ਼ੁਰੂ ਵਿਚ ਦੱਖਣ-ਪੂਰਬੀ ਦਿੱਲੀ ਦੇ ਜੰਗਪੁਰਾ ਖੇਤਰ ਵਿਚ ਵਾਪਰੀ ਸੀ । ਪੁਲਿਸ ਨੇ 1,000 ਤੋਂ ਵੱਧ ਸੀਸੀਟੀਵੀ ਕੈਮਰਿਆਂ ਅਤੇ ਇੰਟਰਨੈਟ ਦੀ ਫੁਟੇਜ ਦੀ ਵਰਤੋਂ ਕਰਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ