ਰਣਜੇਤ ਬਾਠ ਕਲਾਨੌਰ ਤੇ ਜਗਜੀਤ ਕਾਹਲੋਂ ਡੇਰਾ ਬਾਬਾ ਨਾਨਕ ਮਾਰਕਿਟ ਕਮੇਟੀ ਦੇ ਚੇਅਰਮੈਨ ਨਾਮਜ਼ਦ

ਕਲਾਨੌਰ, 1 ਜੂਨ (ਪੁਰੇਵਾਲ)-ਪੰਜਾਬ ਸਰਕਾਰ ਵਲੋਂ ਸੂਬੇ ਭਰ ਦੀਆਂ ਮਾਰਕਿਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਇਸ ਦੌਰਾਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੀਆਂ ਦੋ ਮਾਰਕਿਟ ਕਮੇਟੀਆਂ ’ਚ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਤੇ ਪਿੰਡ ਝੰਗੀ ਵਾਸੀ ਸ. ਰਣਜੇਤ ਸਿੰਘ ਬਾਠ ਨੂੰ ਮਾਰਕਿਟ ਕਮੇਟੀ ਕਲਾਨੌਰ ਅਤੇ ਮਾਰਕਿਟ ਕਮੇਟੀ ਡੇਰਾ ਬਾਬਾ ਨਾਨਕ ’ਚ ਸ. ਜਗਜੀਤ ਸਿੰਘ ਕਾਹਲੋਂ ਜੋ ਕਲਾਨੌਰ ਵਾਸੀ ਹਨ, ਦੀ ਬਤੌਰ ਚੇਅਰਮੈਨ ਨਿਯੁਕਤੀ ਕੀਤੀ ਗਈ ਹੈ।