ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਮੁਲਾਜ਼ਮਾਂ ਨੇ ਐਸ. ਡੀ. ਓ. ਦੀਆਂ ਵਧੀਕੀਆਂ ਵਿਰੁੱਧ ਦਿੱਤਾ ਧਰਨਾ

ਕੋਟਫਤੂਹੀ, 7 ਜੂਨ (ਅਵਤਾਰ ਸਿੰਘ ਅਟਵਾਲ)- ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ (ਬਿਜਲੀ ਬੋਰਡ) ਪੰਜਾਬ ਦੇ ਸਥਾਨਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਉਪ ਮੰਡਲ ਪਾਲਦੀ (ਕੋਟਫ਼ਤੂਹੀ) ਦੇ ਦਫ਼ਤਰ ਅਧੀਨ ਕੰਮ ਕਰਦੇ ਸਮੂਹ ਮੁਲਾਜ਼ਮਾਂ ਵਲੋਂ ਪ੍ਰਧਾਨ ਦਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਧਰਨਾ ਸਥਾਨਕ ਐਸ. ਡੀ. ਓ. ਮਨਜਿੰਦਰ ਪਾਲ ਸਿੰਘ ਤੇ ਜੇ. ਈ ਕਰਮਜੀਤ ਸਿੰਘ ਵਲੋਂ ਸੀ. ਐਚ. ਬੀ ਕਾਮਿਆਂ ਨੂੰ ਬਿਨਾਂ ਸੇਫ਼ਟੀ ਕਿੱਟਾਂ ਤੇ ਸਹੂਲਤਾਂ ਦਿੱਤਿਆ ਜ਼ਬਰਦਸਤੀ ਐਚ. ਟੀ ਲਾਈਨ ’ਤੇ ਕੰਮ ਕਰਨ ਲਈ ਦਬਾਅ ਪਾਏ ਜਾਣ ਦੇ ਵਿਰੋਧ ਵਿਚ ਇਹ ਧਰਨਾ ਦਿੱਤਾ ਗਿਆ, ਜਿਸ ਸੰਬੰਧ ਵਿਚ ਪਿਛਲੇ ਕੁੱਝ ਦਿਨਾਂ ਤੋਂ ਐਚ. ਟੀ. ਲਾਈਨਾਂ ਉੱਪਰ ਕੰਮ ਕਰਨ ਦੌਰਾਨ ਹੋਏ ਘਾਤਕ ਹਾਦਸਿਆਂ ਨੂੰ ਰੋਕਣ ਸੰਬੰਧੀ ਸਾਰੇ ਮੁਲਾਜ਼ਮਾਂ ਨੇ ਐਚ. ਟੀ ਲਾਈਨਾਂ ਉੱਪਰ ਕੰਮ ਨਾ ਕਰਨ ਤੇ ਸੇਫ਼ਟੀ ਕਿੱਟਾਂ, ਟੀ. ਐਂਡ. ਪੀ ਉਪਲਬਧ ਕਰਵਾਉਣ ਸੰਬੰਧੀ ਮੰਗ ਪੱਤਰ ਪੰਜਾਬ ਪੱਧਰ ਤੇ ਸਥਾਨਕ ਦਫ਼ਤਰ ਵਿਚ ਵੀ ਦਿੱਤਾ ਸੀ, ਜਿਸ ਤੋਂ ਬਾਅਦ ਸੰਬੰਧਿਤ ਅਧਿਕਾਰੀਆਂ ਵਲੋਂ ਉਸ ’ਤੇ ਗ਼ੌਰ ਕਰਨ ਦੀ ਥਾਂ ਉਲਟ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ’ਤੇ ਸਾਰੇ ਮੁਲਾਜ਼ਮ ਕੰਮ ਛੱਡ ਕੇ ਧਰਨੇ ਉੱਪਰ ਬੈਠ ਗਏ।