JALANDHAR WEATHER

ਸਿਵਲ ਹਸਪਤਾਲ ’ਚ ਮੈਡੀਕਲ ਕਰਵਾਉਣ ਆਇਆ ਦੋਸ਼ੀ ਹਥਕੜੀ ਸਮੇਤ ਫ਼ਰਾਰ

ਕਪੂਰਥਲਾ, 7 ਜੂਨ (ਅਮਨਜੋਤ ਸਿੰਘ ਵਾਲੀਆ)- ਸਿਵਲ ਹਸਪਤਾਲ ਵਿਚ ਅੱਜ ਮੈਡੀਕਲ ਕਰਵਾਉਣ ਆਇਆ ਚੋਰੀ ਦੇ ਮਾਮਲੇ ਵਿਚ ਇਕ ਕਥਿਤ ਦੋਸ਼ੀ ਦੇ ਹਥਕੜੀ ਸਮੇਤ ਫ਼ਰਾਰ ਹੋਣ ਦੀ ਖ਼ਬਰ ਹੈ ਜਦਕਿ ਪੁਲਿਸ ਟੀਮ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਸਿਵਲ ਹਸਪਤਾਲ ਦੇ ਨਾਲ ਲੱਗਦੇ ਮੁਹੱਲੇ ਤੋਂ 15 ਮਿੰਟਾਂ ਵਿਚ ਕਾਬੂ ਵੀ ਕਰ ਲਿਆ। ਇਸ ਘਟਨਾ ਵਿਚ ਜਿੱਥੇ ਪੁਲਿਸ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਉੱਥੇ ਹੀ ਪੁਲਿਸ ਵਲੋਂ 15 ਮਿੰਟ ਵਿਚ ਕਥਿਤ ਚੋਰ ਨੂੰ ਕਾਬੂ ਕੀਤੇ ਜਾਣ ਨੂੰ ਵੱਡੀ ਸਫ਼ਲਤਾ ਵੀ ਕਿਹਾ ਜਾ ਰਿਹਾ ਹੈ। ਚੋਰੀ ਦੇ ਮਾਮਲੇ ’ਚ ਦੋਸ਼ੀ ਨੂੰ ਫੜੇ ਜਾਣ ਦੀ ਪੁਸ਼ਟੀ ਡੀ.ਐਸ.ਪੀ. ਮਨਿੰਦਰਪਾਲ ਵਲੋਂ ਵੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਪੁਲਿਸ ਏ.ਸੀ. ਕੰਪ੍ਰੇਸ਼ਰ ਕਥਿਤ ਚੋਰੀ ਦੇ ਮਾਮਲੇ ਵਿਚ ਇਕ ਕਥਿਤ ਦੋਸ਼ੀ ਜੋਧਾ ਸਿੰਘ ਵਾਸੀ ਖ਼ਾਨਪੁਰ ਨੂੰ ਕਾਬੂ ਕਰ ਉਸ ਦੇ ਖ਼ਿਲਾਫ਼ ਥਾਣਾ ਸਦਰ ’ਚ ਮਾਮਲਾ ਦਰਜ ਕੀਤਾ ਸੀ, ਜਿਸ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਉਸ ਦਾ ਮੈਡੀਕਲ ਕਰਵਾਉਣ ਲਈ ਪੁਲਿਸ ਟੀਮ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਆਈ ਸੀ, ਜਿੱਥੇ ਮੈਡੀਕਲ ਕਰਵਾਉਣ ਉਪਰੰਤ ਉਹ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ