ਸ੍ਰੀਗੰਗਾਨਗਰ 'ਚ ਫੜਿਆ ਪਾਕਿਸਤਾਨੀ ਡਰੋਨ, ਹਥਿਆਰ ਬਰਾਮਦ

ਸ੍ਰੀਗੰਗਾਨਗਰ , 1 ਅਕਤੂਬਰ – ਪਾਕਿਸਤਾਨ-ਭਾਰਤ ਨਾਲ ਲੱਗਦੀ ਸਰਹੱਦ 'ਤੇ ਆਪਣੀਆਂ ਗਤੀਵਿਧੀਆਂ ਤੋਂ ਪਿੱਛੇ ਨਹੀਂ ਹਟ ਰਿਹਾ ਹੈ । ਕਦੇ ਕੋਈ ਅੱਤਵਾਦੀ ਸਾਜ਼ਿਸ਼ ਰਚਦਾ ਹੈ ਅਤੇ ਕਦੇ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਹੈ । ਤਾਜ਼ਾ ਮਾਮਲਾ ਰਾਜਸਥਾਨ ਦੇ ਸ੍ਰੀਕਰਨਪੁਰ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਸਾਹਮਣੇ ਆਇਆ ਹੈ, ਜਿੱਥੇ ਬੀਐਸਐਫ ਦੇ ਜਵਾਨਾਂ ਨੇ ਸਰਹੱਦ ਪਾਰ ਤੋਂ ਆ ਰਹੇ ਇਕ ਡਰੋਨ ਨੂੰ ਫੜ ਲਿਆ ਹੈ । ਡਰੋਨ ਤੋਂ ਦੋ ਪੈਕਟ ਬਰਾਮਦ ਕੀਤੇ ਗਏ ਹਨ । ਡਰੋਨ ਤੋਂ ਬਰਾਮਦ ਹੋਏ ਪੈਕੇਟ ਵਿਚੋਂ ਅੱਠ ਰੌਂਦ ਵਾਲਾ ਇਕ ਪਿਸਤੌਲ ਅਤੇ ਮੈਗਜ਼ੀਨ ਮਿਲਿਆ ਹੈ।