JALANDHAR WEATHER

ਦੇਸ਼ ਲਈ ਫ਼ਾਇਦੇਮੰਦ ਹੈ ਇਕ ਰਾਸ਼ਟਰ, ਇਕ ਚੋਣ, ਰਾਜਨੀਤਿਕ ਪਾਰਟੀਆਂ ਕਰਨ ਇਸ ਦਾ ਸਮਰਥਨ-ਰਾਮ ਨਾਥ ਕੋਵਿੰਦ

 ਰਾਏਬਰੇਲੀ, 20 ਨਵੰਬਰ-ਸਾਬਕਾ ਰਾਸ਼ਟਰਪਤੀ ਅਤੇ 'ਇਕ ਰਾਸ਼ਟਰ, ਇਕ ਚੋਣ' ਕਮੇਟੀ ਦੇ ਪ੍ਰਧਾਨ ਰਾਮ ਨਾਥ ਕੋਵਿੰਦ ਦਾ ਕਹਿਣਾ ਹੈ, "...ਭਾਰਤ ਸਰਕਾਰ ਨੇ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ ਅਤੇ ਮੈਨੂੰ ਇਸ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਪਰੰਪਰਾ (ਇਕ ਰਾਸ਼ਟਰ, ਇਕ ਚੋਣ) ਨੂੰ ਮੁੜ ਲਾਗੂ ਕਰਨ ਲਈ ਕਮੇਟੀ ਦੇ ਮੈਂਬਰ ਜਨਤਾ ਦੇ ਨਾਲ ਮਿਲ ਕੇ ਸਰਕਾਰ ਨੂੰ ਸੁਝਾਅ ਦੇਣਗੇ। ਮੈਂ ਸਾਰੀਆਂ ਰਾਸ਼ਟਰੀ ਪੱਧਰ 'ਤੇ ਰਜਿਸਟਰਡ ਰਾਜਨੀਤਿਕ ਪਾਰਟੀਆਂ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਦੇ ਸੁਝਾਅ ਮੰਗੇ ਹਨ। ਹਰ ਰਾਜਨੀਤਿਕ ਪਾਰਟੀ ਨੇ ਸਮੇਂ-ਸਮੇਂ 'ਤੇ ਇਸ ਦਾ ਸਮਰਥਨ ਕਰਨ ਦੀ ਬੇਨਤੀ ਕੀਤੀ ਹੈ। ਸਾਰੀਆਂ ਪਾਰਟੀਆਂ ਆਪਣਾ ਉਸਾਰੂ ਸਮਰਥਨ ਕਰਨ ਕਿਉਂਕਿ ਇਹ ਦੇਸ਼ ਲਈ ਫ਼ਾਇਦੇਮੰਦ ਹੈ। ਇਹ ਰਾਸ਼ਟਰੀ ਹਿੱਤ ਦਾ ਮਾਮਲਾ ਹੈ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ