ਤੇਲੰਗਾਨਾ:ਨਿਰਮਾਣ ਅਧੀਨ ਇਨਡੋਰ ਸਟੇਡੀਅਮ ਢਹਿ ਜਾਣ ਕਾਰਨ 2 ਮੌਤਾਂ, 10 ਜ਼ਖ਼ਮੀ
ਰੰਗਰੇਡੀ, 20 ਨਵੰਬਰ-ਤੇਲੰਗਾਨਾ ਦੇ ਰੰਗਰੇਡੀ ਜ਼ਿਲ੍ਹੇ ਦੇ ਮੋਇਨਾਬਾਦ ਵਿਚ ਇਕ ਨਿਰਮਾਣ ਅਧੀਨ ਪ੍ਰਾਈਵੇਟ ਇਨਡੋਰ ਸਟੇਡੀਅਮ ਦੇ ਢਹਿ ਜਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, 10 ਜ਼ਖ਼ਮੀ ਹੋ ਗਏ।ਰਾਜੇਂਦਰਨਗਰ ਦੇ ਡੀ.ਸੀ.ਪੀ. ਜਗਦੀਸ਼ਵਰ ਰੈੱਡੀ ਦੇ ਅਨੁਸਾਰ, "ਇਕ ਲਾਸ਼ ਬਰਾਮਦ ਕਰ ਲਈ ਗਈ ਹੈ ਅਤੇ ਅਧਿਕਾਰੀ ਮਲਬੇ ਹੇਠੋਂ ਦੂਜੀ ਲਾਸ਼ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਬਚਾਅ ਕਾਰਜ ਅਜੇ ਜਾਰੀ ਹੈ।"