JALANDHAR WEATHER

ਲੋਕਤੰਤਰ ਦੀ ਦੀਵਾਲੀ ਚ, ਯਕੀਨੀ ਬਣਾਓ ਕਿ ਕਾਂਗਰਸ ਦਾ ਹਰ ਕੋਨੇ ਤੋਂ ਹੂੰਝਾ ਫੇਰ ਜਾਵੇ-ਪ੍ਰਧਾਨ ਮੰਤਰੀ ਮੋਦੀ

 ਹਨੂੰਮਾਨਗੜ੍ਹ, 20 ਨਵੰਬਰ - ਰਾਜਸਥਾਨ 'ਚ ਇਸ ਹਫ਼ਤੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹਨੇਰੇ 'ਤੇ ਰੌਸ਼ਨੀ ਦਾ ਪ੍ਰਤੀਕ ਮੰਨੀ ਜਾਂਦੀ ਦੀਵਾਲੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਲੋਕਤੰਤਰ ਦੀ ਦੀਵਾਲੀ' ਕਰਾਰ ਦਿੰਦਿਆਂ ਲੋਕਾਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਦਾ ਹਰ ਤਰ੍ਹਾਂ ਨਾਲ ਸਫ਼ਾਇਆ ਕੀਤਾ ਜਾਵੇ। ਪ੍ਰਧਾਨ ਮੰਤਰੀ ਨੇ ਇਥੇ ਪੀਲੀਬੰਗਾ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਵੀ ਕਾਂਗਰਸ ਸੱਤਾ ਵਿਚ ਹੈ, ਉੱਥੇ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਹੈ।ਉਨ੍ਹਾਂ ਕਿਹਾ ਕਿ ਕੇਂਦਰ ਨੇ ਰਾਜਸਥਾਨ 'ਚ ਜਲ ਜੀਵਨ ਮਿਸ਼ਨ 'ਤੇ ਕਰੋੜਾਂ ਰੁਪਏ ਖਰਚ ਕੀਤੇ ਹਨ, ਪਰ ਕਾਂਗਰਸ ਸਰਕਾਰ ਨੇ ਇਸ ਵਿਚ ਵੀ ਘਪਲੇ ਕੀਤੇ ਅਤੇ ਤੁਹਾਨੂੰ ਜ਼ਹਿਰੀਲਾ ਪਾਣੀ ਪੀਣ ਲਈ ਛੱਡ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ