ਹਥਿਆਰ ਬੰਦ ਲੁਟੇਰਿਆਂ ਵਲੋਂ ਦਿਨ ਦਿਹਾੜੇ ਪੈਟਰੋਲ ਪੰਪ ’ਤੇ ਲੁੱਟ
ਚੋਹਲਾ ਸਾਹਿਬ, 29 ਨਵੰਬਰ (ਬਲਵਿੰਦਰ ਸਿੰਘ)- ਇਤਿਹਾਸਕ ਕਸਬਾ ਚੋਹਲਾ ਸਾਹਿਬ ਵਿਖੇ ਇਕ ਪੈਟਰੋਲ ਪੰਪ ’ਤੇ ਤਿੰਨ ਨਕਾਬਪੋਸ਼ ਲੁਟੇਰਿਆਂ ਵਲੋਂ ਦਿਨ ਦਿਹਾੜੇ ਹਥਿਆਰਾਂ ਦੀ ਨੋਕ ’ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਅੱਜ ਚੋਹਲਾ ਸਾਹਿਬ ਤੋਂ ਸਰਹਾਲੀ ਰੋਡ ’ਤੇ ਪੈਟਰੋਲ ਪੰਪ (ਐਵਰ ਗਰੀਨ ਫਿਲਿੰਗ ਸਟੇਸ਼ਨ) ’ਤੇ ਇਕ ਚਿੱਟੇ ਰੰਗ ਦੀ ਸਵਿਫਟ ਗੱਡੀ ਆਈ, ਜਿਸ ਵਿਚ ਤਿੰਨ ਨਕਾਬਪੋਸ਼ ਨੌਜਵਾਨ, ਜਿਨ੍ਹਾਂ ਨੇ ਆਪਣੇ ਹੱਥਾਂ ਵਿਚ ਰਿਵਾਲਵਰ ਫੜੇ ਹੋਏ ਸਨ ਅਤੇ ਪੰਪ ’ਤੇ ਕੰਮ ਕਰਦੇ ਇਕ ਨੌਜਵਾਨ ਕੋਲੋਂ ਹਥਿਆਰਾਂ ਦੀ ਨੋਕ ’ਤੇ ਲਗਭਗ 25 ਹਜ਼ਾਰ ਰੁਪਏ ਦੀ ਰਾਸ਼ੀ ਖੋਹ ਕੇ ਫਰਾਰ ਹੋ ਗਏ।
;
;
;
;
;
;
;
;