ਖ਼ੇਡ ਨੂੰ ਖ਼ੇਡ ਸਮਝਣਾ ਚਾਹੀਦਾ ਹੈ- ਮਹਿਬੂਬਾ ਮੁਫ਼ਤੀ
ਸ੍ਰੀਨਗਰ, 29 ਨਵੰਬਰ- ਆਈ.ਸੀ.ਸੀ. ਵਿਸ਼ਵ ਕੱਪ ਫਾਈਨਲ ਮੈਚ ਤੋਂ ਬਾਅਦ ਕਥਿਤ ਤੌਰ ’ਤੇ ਭਾਰਤ ਵਿਰੋਧੀ ਨਾਅਰੇਬਾਜ਼ੀ ਕਰਨ ਦੇ ਦੋਸ਼ ਵਿਚ ਪੁਲਿਸ ਵਲੋਂ ਕਸ਼ਮੀਰ ਯੂਨੀਵਰਸਿਟੀ ਦੇ 7 ਵਿਦਿਆਰਥੀਆਂ ’ਤੇ ਯੂ.ਏ.ਪੀ.ਏ. ਦੇ ਦੋਸ਼ਾਂ ’ਤੇ ਪੀ.ਡੀ.ਪੀ. ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਇਕ ਖ਼ੇਡ ਨੂੰ ਖ਼ੇਡ ਸਮਝਣਾ ਚਾਹੀਦਾ ਹੈ, ਇਸ ਨੂੰ ਅਪਰਾਧ ਨਹੀਂ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਆਸਟਰੇਲੀਆ ਜਿੱਤਿਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਸਕਰਾ ਰਹੇ ਸਨ, ਤਾਂ ਕਸ਼ਮੀਰੀਆਂ ’ਤੇ ਇਹ ਸ਼ੱਕ ਕਦੋਂ ਖ਼ਤਮ ਹੋਵੇਗਾ? ਉਨ੍ਹਾਂ ਅੱਗੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਭਾਜਪਾ ਅਸੁਰੱਖਿਅਤ ਹੈ, ਉਨ੍ਹਾਂ ਨੇ ਗਲਤ ਕੀਤਾ ਹੈ। ਇਸ ਯੂ.ਏ.ਪੀ.ਏ. ਨੂੰ ਹਟਾਇਆ ਜਾਣਾ ਚਾਹੀਦਾ ਹੈ ਅਤੇ ਸਾਡੇ ਨੌਜਵਾਨਾਂ ਦਾ ਭਵਿੱਖ ਬਰਬਾਦ ਨਹੀਂ ਹੋਣਾ ਚਾਹੀਦਾ।