JALANDHAR WEATHER

ਭਾਰਤ ਤੇ ਮਨੀਪੁਰ ਸਰਕਾਰ ਨੇ ਯੂ.ਐਨ.ਐਲ.ਐਫ਼. ਨਾਲ ਸ਼ਾਂਤੀ ਸਮਝੌਤੇ ’ਤੇ ਕੀਤੇ ਹਸਤਾਖ਼ਰ

ਨਵੀਂ ਦਿੱਲੀ, 29 ਨਵੰਬਰ- ਭਾਰਤੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਇਤਿਹਾਸਕ ਘਟਨਾਕ੍ਰਮ ਵਿਚ ਭਾਰਤ ਸਰਕਾਰ ਅਤੇ ਮਨੀਪੁਰ ਸਰਕਾਰ ਨੇ ਨਵੀਂ ਦਿੱਲੀ ਵਿਚ ਮਨੀਪੁਰ ਦੇ ਸਭ ਤੋਂ ਪੁਰਾਣੇ ਘਾਟੀ-ਅਧਾਰਤ ਹਥਿਆਰਬੰਦ ਸਮੂਹ ਯੂਨਾਈਟਿਡ ਨੈਸ਼ਨਲ ਲਿਬਰੇਸ਼ਨ ਫ਼ਰੰਟ ਨਾਲ ਇਕ ਸ਼ਾਂਤੀ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਮੰਤਰਾਲੇ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਘਾਟੀ-ਅਧਾਰਤ ਮਨੀਪੁਰੀ ਹਥਿਆਰਬੰਦ ਸਮੂਹ ਹਿੰਸਾ ਨੂੰ ਛੱਡ ਕੇ ਅਤੇ ਭਾਰਤ ਦੇ ਸੰਵਿਧਾਨ ਅਤੇ ਦੇਸ਼ ਦੇ ਕਾਨੂੰਨਾਂ ਦਾ ਸਨਮਾਨ ਕਰਨ ਲਈ ਸਹਿਮਤ ਹੋ ਕੇ ਮੁੱਖ ਧਾਰਾ ਵਿਚ ਵਾਪਸ ਆਉਣ ਲਈ ਸਹਿਮਤ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਨਾ ਸਿਰਫ਼ ਯੂ.ਐਨ.ਐਲ.ਐਫ਼. ਅਤੇ ਸੁਰੱਖਿਆ ਬਲਾਂ ਦਰਮਿਆਨ ਦੁਸ਼ਮਣੀ ਦਾ ਅੰਤ ਕਰੇਗਾ, ਜਿਨ੍ਹਾਂ ਨੇ ਪਿਛਲੀ ਅੱਧੀ ਸਦੀ ਤੋਂ ਵੱਧ ਸਮੇਂ ਦੌਰਾਨ ਦੋਵਾਂ ਪਾਸਿਆਂ ਤੋਂ ਕੀਮਤੀ ਜਾਨਾਂ ਲਈਆਂ ਹਨ, ਸਗੋਂ ਭਾਈਚਾਰੇ ਦੀਆਂ ਚਿਰੋਕਣੀ ਸਮੱਸਿਆਵਾਂ ਨੂੰ ਹੱਲ ਕਰਨ ਦਾ ਮੌਕਾ ਵੀ ਪ੍ਰਦਾਨ ਕਰੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ