JALANDHAR WEATHER

ਪੀ.ਜੀ. ਦੇ ਵਾਸ਼ਰੂਮ ਵਿਚ ਲੱਗੇ ਗੁਪਤ ਕੈਮਰੇ ਬਾਰੇ ਪੁਲਿਸ ਕਰ ਰਹੀ ਜਾਂਚ- ਡੀ.ਐਸ.ਪੀ.

ਚੰਡੀਗੜ੍ਹ, 29 ਨਵੰਬਰ- ਚੰਡੀਗੜ੍ਹ ਸੈਕਟਰ 22 ਲੜਕੀਆਂ ਦੇ ਪੀ.ਜੀ. ਵਾਸ਼ਰੂਮ ਵਿਚ ਲੱਗੇ ਇਕ ਗੁਪਤ ਕੈਮਰੇ ਬਾਰੇ ਚੰਡੀਗੜ੍ਹ ਦੇ ਡੀ.ਐਸ.ਪੀ. ਰਾਮ ਗੋਪਾਲ ਨੇ ਕਿਹਾ ਕਿ ਸੈਕਟਰ 22 ਵਿਚ ਇਕ ਪੀ.ਜੀ. ਵਿਚ ਰਹਿੰਦੀ ਇਕ ਲੜਕੀ ਨੇ ਆ ਕੇ ਸ਼ਿਕਾਇਤ ਕੀਤੀ ਕਿ ਉਸ ਦੇ ਬਾਥਰੂਮ ਵਿਚ ਗੀਜ਼ਰ ’ਤੇ ਕੈਮਰੇ ਜਿਹਾ ਕੁਝ ਹੈ। ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਉੱਥੋਂ ਇਕ ਵੈੱਬ ਕੈਮਰਾ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਇਕ ਐਫ਼.ਆਈ.ਆਰ. ਵੀ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਪਤਾ ਲੱਗਾ ਹੈ ਕਿ ਪੀ.ਜੀ. ਵਿਚ ਰਹਿਣ ਵਾਲੀ ਇਕ ਲੜਕੀ ਨੇ ਇਸ ਨੂੰ ਲਗਾਇਆ ਸੀ ਅਤੇ ਹੋਰ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਸ ਨੇ ਸੈਕਟਰ 21 ਦੇ ਰਹਿਣ ਵਾਲੇ ਇਕ ਲੜਕੇ ਦੇ ਕਹਿਣ ’ਤੇ ਇਸ ਨੂੰ ਲਗਾਇਆ ਸੀ। ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਸ ਦੀ ਕੋਈ ਦੁਰਵਰਤੋਂ ਕੀਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ