ਪਾਕਿਸਤਾਨ ਵਿਖੇ ਨਿਕਾਹ ਕਰਾਉਣ ਵਾਲੀ ਭਾਰਤੀ ਮੂਲ ਦੀ ਅੰਜੂ ਵਤਨ ਪਰਤੀ
ਅਟਾਰੀ, 29 ਨਵੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਭਾਰਤ ਦੇ ਸੂਬਾ ਰਾਜਸਥਾਨ ਦੀ ਰਹਿਣ ਵਾਲੀ ਮਹਿਲਾ ਅੰਜੂ ਜਿਸ ਦੀ ਫੇਸਬੁਕ ਰਾਹੀਂ ਪਾਕਿਸਤਾਨੀ ਨੌਜਵਾਨ ਨਾਲ ਦੋਸਤੀ ਹੋ ਗਈ ਸੀ, ਕਾਰਨ ਪਿਛਲੇ ਕੁਝ ਮਹੀਨੇ ਪਹਿਲਾਂ ਭਾਰਤ ਤੋਂ ਪਾਕਿਸਤਾਨ ਜਾਣ ਤੋਂ ਬਾਅਦ ਅੱਜ ਭਾਰਤੀ ਮਹਿਲਾ ਅਟਾਰੀ ਵਾਹਗਾ ਸਰਹੱਦ ਰਸਤੇ ਆਪਣੇ ਵਤਨ ਭਾਰਤ ਪਰਤ ਆਈ ਹੈ।