JALANDHAR WEATHER

ਕਾਂਗਰਸ ਨੇ ਦੇਸ਼ ਨੂੰ ਦਿੱਤੇ ਘੁਟਾਲੇ- ਅਨੁਰਾਗ ਠਾਕੁਰ

ਚੰਡੀਗੜ੍ਹ, 29 ਨਵੰਬਰ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾਕਿ ਕੁਝ ਲੋਕਾਂ ਦਾ ਕੰਮ ਸਿਰਫ਼ ਰਾਜਨੀਤੀ ਕਰਨਾ ਅਤੇ ਨਕਾਰਾਤਮਕਤਾ ਫੈਲਾਉਣਾ ਹੈ, ਉਨ੍ਹਾਂ ਨੂੰ ਅਜਿਹਾ ਕਰਨ ਦਿਓ। ਅਸੀਂ ਦੇਸ਼ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਉਹ (ਕਾਂਗਰਸ) ਸਾਨੂੰ ਡਗਮਗਾ ਰਹੀ ਆਰਥਿਕਤਾ ਅਤੇ ਘੁਟਾਲੇ ਦੇ ਕੇ ਛੱਡ ਗਏ। ਭਾਜਪਾ ਨੇ ਘੁਟਾਲੇ ਤੋਂ ਛੁਟਕਾਰਾ ਦਿਵਾਇਆ ਅਤੇ ਡਗਮਗਾ ਰਹੀ ਅਰਥਵਿਵਸਥਾ ਨੂੰ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਾ ਦਿੱਤਾ ਅਤੇ ਹੁਣ ਇਕ ਵਿਕਸਤ ਭਾਰਤ ਬਣਾਉਣ ਦਾ ਸੰਕਲਪ ਲਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ