ਮਨੀਪੁਰ ਦੇ ਸਭ ਤੋਂ ਪੁਰਾਣੇ ਹਥਿਆਰਬੰਦ ਸਮੂਹ ਨੇ ਕੀਤਾ ਸ਼ਾਂਤੀ ਸਮਝੌਤਾ - ਅਮਿਤ ਸ਼ਾਹ
ਨਵੀਂ ਦਿੱਲੀ, 29 ਨਵੰਬਰ (ਏ.ਐਨ.ਆਈ.) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਨੂੰ ਇਤਿਹਾਸਕ ਕਦਮ ਦੱਸਦੇ ਹੋਏ ਕਿਹਾ ਕਿ ਮਣੀਪੁਰ ਦੇ ਸਭ ਤੋਂ ਪੁਰਾਣੇ ਘਾਟੀ-ਅਧਾਰਤ ਹਥਿਆਰਬੰਦ ਸਮੂਹ, ਯੂਨਾਈਟਿਡ ਨੈਸ਼ਨਲ ਲਿਬਰੇਸ਼ਨ ਫਰੰਟ (ਯੂਐਨਐਲਐਫ) ਨੇ ਹਿੰਸਾ ਨੂੰ ਤਿਆਗਣ ਲਈ ਇਕ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਕੀਤੇ । ਮੁੱਖ ਧਾਰਾ । ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਅਤੇ ਯੂਐਨਐਲਐਫ ਦੇ ਕੁਝ ਮੈਂਬਰਾਂ ਦੀ ਮੌਜੂਦਗੀ ਵਿਚ ਰਾਸ਼ਟਰੀ ਰਾਜਧਾਨੀ ਵਿਚ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ।