ਹਫ਼ਤਾ ਪਹਿਲਾਂ ਸਾਈਪ੍ਰਸ ਗਏ ਪੰਜਾਬੀ ਨੌਜਵਾਨ ਦੀ ਮੌਤ
ਕੋਟਕਪੂਰਾ,29 ਨਵੰਬਰ (ਮੋਹਰ ਸਿੰਘ ਗਿੱਲ)-ਰੁਜ਼ਗਾਰ ਦੀ ਭਾਲ ’ਚ ਮਹਿਜ਼ ਇਕ ਹਫ਼ਤਾ ਪਹਿਲਾਂ ਸਾਈਪ੍ਰਸ ਗਏ ਪਿੰਡ ਵਾਂਦਰ (ਮੋਗਾ) ਦੇ ਵਸਨੀਕ ਨੌਜਵਾਨ ਲਵਜੀਤ ਸਿੰਘ (27) ਪੁੱਤਰ ਅਜਾਇਬ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ । ਨੌਜਵਾਨ ਦੀ ਮੌਤ ਕਾਰਨ ਪੂਰੇ ਇਲਾਕੇ ਵਿਚ ਸੋਗ ਹੈ। ਲਵਜੀਤ ਸਿੰਘ ਦੀ ਪਤਨੀ ਸੁਖਜਿੰਦਰ ਕੌਰ ਤਕਰੀਬਨ 4 ਸਾਲ ਪਹਿਲਾਂ ਸਾਈਪ੍ਰਸ ਗਈ ਸੀ । ਲਵਜੀਤ ਸਿੰਘ ਲੰਘੀ 19 ਨਵੰਬਰ ਨੂੰ ਆਪਣੀ ਪਤਨੀ ਕੋਲ ਸਾਈਪ੍ਰਸ ਗਿਆ ਸੀ। ਮ੍ਰਿਤਕ ਦੇ ਇਕ ਪੰਜ ਕੁ ਸਾਲ ਦੀ ਲੜਕੀ ਵੀ ਹੈ।