ਗੜ੍ਹਸ਼ੰਕਰ ਦੇ ਗਹਿਣਾ ਵਿਕਰੇਤਾ ਨਾਲ ਵੱਜੀ ਸਵਾ ਲੱਖ ਦੀ ਠੱਗੀ
ਗੜ੍ਹਸ਼ੰਕਰ, 29 ਨਵੰਬਰ (ਧਾਲੀਵਾਲ)- ਬਾਹਰੀ ਠੱਗ ਵਿਅਕਤੀ ਵਲੋਂ ਗੜ੍ਹਸ਼ੰਕਰ ਨੇੜਲੇ ਇਕ ਪਿੰਡ ਦੀ ਔਰਤ ਨੂੰ ਝਾਂਸੇ ਵਿਚ ਲੈ ਕੇ ਉਸ ਦੀ ਵਿਚੋਲਗੀ ਰਾਹੀਂ ਗੜ੍ਹਸ਼ੰਕਰ ਸ਼ਹਿਰ ਦੇ ਇਕ ਗਹਿਣਾ ਵਿਕਰੇਤਾ ਨੂੰ ਲਾਲਚ ਦੇ ਕੇ ਸਵਾ ਲੱਖ ਦੀ ਠੱਗੀ ਮਾਰੇ ਜਾਣ ਦੀ ਘਟਨਾ ਵਾਪਰੀ ਹੈ । ਕਿਸੇ ਠੱਗ ਵਿਅਕਤੀ ਵਲੋਂ ਫੋਨ ’ਤੇ ਗੜ੍ਹਸ਼ੰਕਰ ਦੇ ਨੇੜਲੇ ਪਿੰਡ ਦੀ ਔਰਤ ਨੂੰ ਸੋਨੇ ਦਾ ਲਾਲਚ ਦੇ ਕੇ ਭਰਮਾਇਆ ਹੋਇਆ ਸੀ । ਗਹਿਣਾ ਵਿਕਰੇਤਾ ਕੋਲ ਪੁੱਜੀ ਔਰਤ ਅਤੇ ਉਸ ਵਿਅਕਤੀ ਦੇ ਝਾਂਸੇ ਵਿਚ ਆਉਣ ਤੋਂ ਬਾਅਦ ਗਹਿਣਾ ਵਿਕਰੇਤਾ ਵਲੋਂ ਸਵਾ ਲੱਖ ਦੀ ਰਕਮ ਗੂਗਲ ਪੇਅ ’ਤੇ ਭੇਜੀ ਗਈ ਤੇ ਆਖਿਰ ਇਹ ਮਾਮਲਾ ਠੱਗੀ ਦਾ ਨਿਕਲਿਆ। ਪੁਲਿਸ ਵਲੋਂ ਗਹਿਣਾ ਵਿਕਰੇਤਾ ਅਤੇ ਔਰਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।