ਰੱਖਿਆ ਮੰਤਰਾਲਾ ਭਲਕੇ ਕਰੀਬ 2 ਲੱਖ ਕਰੋੜ ਰੁਪਏ ਦੇ ਮੈਗਾ ਮਿਲਟਰੀ ਪ੍ਰੋਜੈਕਟਾਂ 'ਤੇ ਕਰੇਗਾ ਚਰਚਾ
ਨਵੀਂ ਦਿੱਲੀ, 29 ਨਵੰਬਰ (ਏਜੰਸੀਆਂ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਰੱਖਿਆ ਖੇਤਰ ਵਿਚ ਸਵਦੇਸ਼ੀਕਰਨ ਨੂੰ ਵੱਡਾ ਹੁਲਾਰਾ ਦੇਣ ਲਈ ਤਿਆਰ ਹੈ । ਕਿਉਂਕਿ ਰੱਖਿਆ ਮੰਤਰਾਲਾ ਲਗਭਗ 2 ਲੱਖ ਕਰੋੜ ਰੁਪਏ ਦੇ ਪ੍ਰਾਜੈਕਟਾਂ 'ਤੇ ਚਰਚਾ ਕਰਨ ਲਈ ਇਕ ਮੀਟਿੰਗ ਕਰਨ ਜਾ ਰਿਹਾ ਹੈ । ਦੋ ਮੈਗਾ ਲੜਾਕੂ ਜਹਾਜ਼ ਪ੍ਰੋਜੈਕਟ ਅਤੇ ਲਾਈਟ ਅਟੈਕ ਹੈਲੀਕਾਪਟਰ ਸੌਦੇ ਸਮੇਤ । ਰੱਖਿਆ ਸੂਤਰਾਂ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਹਾਈ-ਪ੍ਰੋਫਾਈਲ ਰੱਖਿਆ ਪ੍ਰਾਪਤੀ ਕੌਂਸਲ ਦੀ ਬੈਠਕ ਵੀਰਵਾਰ ਨੂੰ ਹੋਣੀ ਹੈ।