JALANDHAR WEATHER

ਸੜਕ ਹਾਦਸੇ ਵਿਚ ਤਿੰਨ ਜ਼ਖਮੀ , ਦੋ ਦੀ ਹਾਲਤ ਨਾਜ਼ੁਕ

ਲੁਧਿਆਣਾ ,29 ਨਵੰਬਰ (ਪਰਮਿੰਦਰ ਸਿੰਘ ਆਹੂਜਾ ) - ਸਥਾਨਕ ਫਿਰੋਜ਼ਪੁਰ ਰੋਡ 'ਤੇ ਥਰੀਕੇ ਨੇੜੇ ਹੋਏ ਇਕ ਸੜਕ ਹਾਦਸੇ ਵਿਚ ਤਿੰਨ ਵਿਅਕਤੀ ਜ਼ਖਮੀ ਹੋ ਗਏ ਹਨ ਜਿਨਾਂ ਵਿਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ । ਜਾਣਕਾਰੀ ਅਨੁਸਾਰ ਇਕ ਤੇਜ਼ ਰਫ਼ਤਾਰ ਦੀ ਇਨਡੈਵਰ ਪੁੱਲ ਉਤਰਦੇ ਸਾਰ ਹੀ ਬੇਕਾਬੂ ਹੋ ਗਈ ਅਤੇ ਉੱਥੇ ਜਾ ਰਹੇ ਇਕ ਛੋਟੇ ਟੈਂਪੂ ਵਿਚ ਜਾ ਵੱਜੀ , ਟੈਂਪੂ ਵਿਚ ਵੱਜਣ ਤੋਂ ਬਾਅਦ ਇਨਡੈਵਰ ਕਾਰ ਡਿਵਾਈਡਰ ਉੱਤੇ ਚੜ੍ਹ ਗਈ ਅਤੇ ਚਕਨਾਚੂਰ ਹੋ ਗਈ । ਅੱਖੀਂ ਦੇਖਣ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਕਾਰ ਦੀ ਰਫਤਾਰ ਜਿਆਦਾ ਤੇਜ਼ ਸੀ ਜਿਸ ਕਾਰਨ ਚਾਲਕ ਆਪਣਾ ਸੰਤੁਲਨ ਗੁਆ ਬੈਠਾ ਤੇ ਇਹ ਹਾਦਸਾ ਵਾਪਰ ਗਿਆ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ