ਮਾਨਸੂਨ ਦੇ ਹੋਰ ਪਿੱਛੇ ਹਟਣ ਲਈ ਹਾਲਾਤ ਅਨੁਕੂਲ ਹਨ- ਮੌਸਮ ਵਿਭਾਗ

ਨਵੀਂ ਦਿੱਲੀ, 26 ਸਤੰਬਰ (ਏ.ਐਨ.ਆਈ.)- ਭਾਰਤ ਦੇ ਮੌਸਮ ਵਿਭਾਗ (ਆਈਐਮਡੀ) ਨੇ ਆਪਣੇ ਤਾਜ਼ਾ ਮੌਸਮ ਅਪਡੇਟ ਵਿਚ ਕਿਹਾ ਹੈ ਕਿ ਅਗਲੇ ਦੋ ਤੋਂ ਤਿੰਨ ਦਿਨਾਂ ਵਿਚ ਉੱਤਰ-ਪੱਛਮੀ ਅਤੇ ਨਾਲ ਲੱਗਦੇ ਪੱਛਮੀ ਭਾਰਤ ਦੇ ਕੁਝ ਹੋਰ ਹਿੱਸਿਆਂ ਤੋਂ ਦੱਖਣ-ਪੱਛਮੀ ਮਾਨਸੂਨ ਦੇ ਵਾਪਸ ਹਟਣ ਲਈ ਹਾਲਾਤ ਅਨੁਕੂਲ ਬਣ ਰਹੇ ਹਨ । ਦੱਖਣ-ਪੱਛਮੀ ਮਾਨਸੂਨ 8 ਜੂਨ ਨੂੰ ਭਾਰਤ ਵਿਚ ਕੇਰਲਾ ਵਿਚ ਆਪਣੀ ਸ਼ੁਰੂਆਤ ਦੇ ਨਾਲ, 1 ਜੂਨ ਦੀ ਆਮ ਤਾਰੀਖ ਤੋਂ ਇਕ ਹਫ਼ਤੇ ਬਾਅਦ ਆਇਆ । ਮੌਨਸੂਨ ਖਾਸ ਤੌਰ 'ਤੇ ਬਾਰਿਸ਼ 'ਤੇ ਨਿਰਭਰ ਸਾਉਣੀ ਦੀਆਂ ਫਸਲਾਂ ਲਈ ਮਹੱਤਵਪੂਰਨ ਹੈ ।