ਬੀ. ਐਸ. ਐਫ਼. ਨੇ ਸਰਹੱਦ ਨੇੜੇ ਘੁੰਮਦਾ ਇਕ ਬੰਗਲਾਦੇਸ਼ੀ ਕੀਤਾ ਕਾਬੂ

ਖੇਮਕਰਨ, 28 ਸਤੰਬਰ (ਰਾਕੇਸ਼ ਬਿੱਲਾ)- ਖ਼ੇਮਕਰਨ ਸੈਕਟਰ ’ਚ ਸਰਹੱਦੀ ਪਿੰਡ ਮਹਿੰਦੀਪੁਰ ਨੇੜੇ ਬੀਤੇ ਦਿਨ ਬੀ. ਐਸ. ਐਫ਼. ਦੀ 101ਬਟਾਲੀਅਨ ਦੇ ਜਵਾਨਾਂ ਨੇ ਸੀਮਾ ਚੌਕੀ ਐਮ. ਪੀ. ਬੇਸ ਅਧੀਨ ਪੈਂਦੀ ਸਰਹੱਦ ਨੇੜੇ ਘੁੰਮ ਰਹੇ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਕਾਬੂ ਕਰਕੇ ਥਾਣਾ ਖੇਮਕਰਨ ਹਵਾਲੇ ਕੀਤਾ ਹੈ, ਜਿਸ ਦੀ ਪਹਿਚਾਣ ਹਾਫ਼ੀਜੁੱਲ ਅਹਿਮਦ ਪੁੱਤਰ ਅਬਦੁਲ ਮੁਦਲੀਬ ਵਾਸੀ ਅਮਗੀਰੀ ਥਾਣਾ ਤਰੀਸਾ ਜ਼ਿਲ੍ਹਾ ਮੁਆਈਮ ਸਿੰਘ (ਬੰਗਲਾਦੇਸ਼) ਵਜੋਂ ਹੋਈ ਹੈ। ਥਾਣਾ ਖੇਮਕਰਨ ’ਚ ਕੰਪਨੀ ਕਮਾਡੈਂਟ ਅਮਿਤ ਕੁਮਾਰ ਸਿੰਘ ਦੇ ਬਿਆਨਾਂ ’ਤੇ ਧਾਰਾ 3 ਇੰਡੀਅਨ ਐਕਟ, 14 ਫੋਰਨ ਐਕਟ ਅਧੀਨ ਕੇਸ ਦਰਜ ਕਰਕੇ ਉਸ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ।