ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਹੈਨਰੀ ਕਿਸਿੰਗਰ ਦਾ ਦਿਹਾਂਤ
ਵਾਸ਼ਿੰਗਟਨ, 30 ਨਵੰਬਰ- ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਹੈਨਰੀ ਕਿਸਿੰਗਰ ਦਾ ਬੀਤੇ ਦਿਨ ਕਨੈਕਟੀਕਟ ਸਥਿਤ ਉਨ੍ਹਾਂ ਦੇ ਘਰ ਵਿਚ ਦਿਹਾਂਤ ਹੋ ਗਿਆ। ਉਹ 100 ਸਾਲਾਂ ਦੇ ਸਨ। ਕਿਸਿੰਗਰ ਦੀ ਮੌਤ ਦੀ ਘੋਸ਼ਣਾ ਉਸ ਦੀ ਸਲਾਹਕਾਰ ਫਰਮ ਦੁਆਰਾ ਇਕ ਬਿਆਨ ਵਿਚ ਕੀਤੀ ਗਈ, ਜਿਸ ਵਿਚ ਕਾਰਨ ਦਾ ਜ਼ਿਕਰ ਨਹੀਂ ਕੀਤਾ ਗਿਆ।