ਗੁਜਰਾਤ ਦੇ ਮੁੱਖ ਮੰਤਰੀ ਨੇ ਜਾਪਾਨ ਵਿਚ ਨਿਚੀਕੋਨ ਕਾਰਪੋਰੇਸ਼ਨ ਦੇ ਪ੍ਰਤੀਨਿਧਾਂ ਨਾਲ ਕੀਤੀ ਮੀਟਿੰਗ
ਟੋਕੀਓ, 30 ਨਵੰਬਰ- ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਦੀ ਅਗਵਾਈ ਵਿਚ ਇਕ ਉੱਚ-ਪੱਧਰੀ ਵਫ਼ਦ ਨੇ ਕੋਬੇ, ਜਾਪਾਨ ਵਿਚ ਨਿਚੀਕੋਨ ਕਾਰਪੋਰੇਸ਼ਨ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਦਫ਼ਤਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਰਚਾ ਈ.ਵੀ. ਉਦਯੋਗ ਅਤੇ ਊਰਜਾ ਸਟੋਰੇਜ ਲਈ ਫ਼ਰਮ ਦੇ ਉਤਪਾਦਾਂ ਅਤੇ ਉਨ੍ਹਾਂ ਦੀ ਭਾਰਤ ਵਿਚ ਮੌਜੂਦਗੀ ਦੇ ਦੁਆਲੇ ਕੇਂਦਰਿਤ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਵਿਚ ਗੁਜਰਾਤ ਨੂੰ ਇਕ ਆਗਾਮੀ ਈ.ਵੀ. ਹੱਬ ਵਜੋਂ ਉਭਾਰਨ ’ਤੇ ਵੀ ਚਰਚਾ ਕੀਤੀ ਗਈ।