JALANDHAR WEATHER

ਗੁਜਰਾਤ: ਕੈਮੀਕਲ ਫੈਕਟਰੀ ਵਿਚ ਲੱਗੀ ਅੱਗ ਦੌਰਾਨ 7 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ

ਗਾਂਧੀਨਗਰ, 30 ਨਵੰਬਰ- ਗੁਜਰਾਤ ਦੇ ਸੂਰਤ ਸ਼ਹਿਰ ਵਿਚ ਇਕ ਰਸਾਇਣਕ ਨਿਰਮਾਣ ਕੇਂਦਰ ਵਿਚ ਅੱਗ ਲੱਗਣ ਤੋਂ ਇਕ ਦਿਨ ਬਾਅਦ ਅੱਜ ਤੜਕੇ ਸੱਤ ਲਾਪਤਾ ਮਜ਼ਦੂਰਾਂ ਦੀਆਂ ਲਾਸ਼ਾਂ ਇਮਾਰਤ ਵਿਚੋਂ ਬਰਾਮਦ ਕੀਤੀਆਂ ਗਈਆਂ ਹਨ। ਸੂਰਤ ਦੇ ਕਲੈਕਟਰ ਆਯੂਸ਼ ਓਕ ਨੇ ਦੱਸਿਆ ਕਿ ਸ਼ਹਿਰ ਦੇ ਸਚਿਨ ਉਦਯੋਗਿਕ ਖ਼ੇਤਰ ਵਿਚ ਏਥਰ ਇੰਡਸਟਰੀਜ਼ ਲਿਮਟਿਡ ਦੀ ਰਸਾਇਣਕ ਨਿਰਮਾਣ ਇਕਾਈ ਵਿਚ ਮ੍ਰਿਤਕ ਪਾਏ ਗਏ ਸੱਤ ਵਿਅਕਤੀਆਂ ਵਿਚੋਂ ਇਕ ਕੰਪਨੀ ਦਾ ਕਰਮਚਾਰੀ ਸੀ, ਜਦੋਂ ਕਿ ਛੇ ਹੋਰ ਠੇਕੇ ’ਤੇ ਕੰਮ ਕਰ ਰਹੇ ਸਨ। ਮੁੱਖ ਅੱਗ ਬੁਝਾਊ ਅਧਿਕਾਰੀ ਦੱਸਿਆ ਕਿ ਬੁੱਧਵਾਰ ਤੜਕੇ 2 ਵਜੇ ਦੇ ਕਰੀਬ ਕੈਮੀਕਲ ਪਲਾਂਟ ਵਿਚ ਅੱਗ ਇਕ ਵੱਡੇ ਟੈਂਕ ਵਿਚ ਸਟੋਰ ਕੀਤੇ ਜਲਣਸ਼ੀਲ ਰਸਾਇਣਾਂ ਦੇ ਲੀਕ ਹੋਣ ਤੋਂ ਬਾਅਦ ਧਮਾਕੇ ਤੋਂ ਬਾਅਦ ਲੱਗੀ। ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਨੇ 9 ਘੰਟੇ ਦੀ ਕੜੀ ਮਸ਼ਕਤ ਤੋਂ ਬਾਅਦ ਅੱਗ ’ਤੇ ਕੁਝ ਕਾਬੂ ਪਾਇਆ। ਇਸ ਵਿਚ ਕਰੀਬ 25 ਲੋਕਾਂ ਦੀ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ