JALANDHAR WEATHER

ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਾਧਿਆ ਨਿਸ਼ਾਨਾ

ਚੰਡੀਗੜ੍ਹ, 30 ਨਵੰਬਰ- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਮ ਮੁਲਾਜ਼ਮਾਂ ਨੂੰ ਡੀ.ਏ. ਦੇਣ ਲਈ ਪੈਸੇ ਨਹੀਂ ਪਰ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿਖੇ ਹੋਣ ਵਾਲੇ ਇਕ ਸੱਭਿਆਚਾਰਕ ਪ੍ਰੋਗਰਾਮ ’ਤੇ ਕਰੀਬ 81 ਲੱਖ ਰੁਪਏ ਬਰਬਾਦ ਕਰ ਰਹੇ ਹਨ, ਜਿੱਥੇ ਉਹ ਅੱਜ ਸ਼ਾਮ ਨੂੰ ਮੁੱਖ ਮਹਿਮਾਨ ਹੋਣਗੇ। ਉਨ੍ਹਾਂ ਮੁੱਖ ਮੰਤਰੀ ਨੂੰ ਨਿਸ਼ਾਨੇ ’ਤੇ ਲੈਂਦਿਆ ਕਿਹਾ ਕਿ ਕੀ ਮੈਨੇਜਮੈਂਟ ਹੈ ਮੁੱਖ ਮੰਤਰੀ ਸਾਬ। ਤੁਹਾਡੇ ਬੌਸ ਅਰਵਿੰਦ ਕੇਜਰੀਵਾਲ ਦੇ ਟੂਰ ਅਤੇ ਸੈਰ-ਸਪਾਟੇ, ਇਸ਼ਤਿਹਾਰਬਾਜ਼ੀ, ਸੱਭਿਆਚਾਰਕ ਸ਼ੋਆਂ, ਰੈਲੀਆਂ ਲਈ ਪੈਸੇ ਦੀ ਕੋਈ ਕਮੀ ਨਹੀਂ ਪਰ ਮੁਲਾਜ਼ਮਾਂ ਅਤੇ ਹੋਰ ਪੰਜਾਬੀਆਂ ਲਈ ਕੁਝ ਨਹੀਂ, ਜਿਨ੍ਹਾਂ ਨਾਲ 2022 ਦੀਆਂ ਚੋਣਾਂ ਵਿਚ ਵਾਅਦੇ ਕੀਤੇ ਗਏ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ