ਪੀ.ਆਰ.ਟੀ.ਸੀ. ਦੇ ਨਿੱਜੀਕਰਨ ਦੇ ਵਿਰੋਧ ’ਚ ਬਠਿੰਡਾ ਦਾ ਬੱਸ ਅੱਡਾ ਜਾਮ
ਬਠਿੰਡਾ, 30 ਨਵੰਬਰ (ਅੰਮ੍ਰਿਤਪਾਲ ਸਿੰਘ ਵਲਾਣ)- ਸੂਬਾ ਸਰਕਾਰ ਵਲੋਂ ਪੀ.ਆਰ.ਟੀ.ਸੀ. ਵਿਭਾਗ ਦਾ ਨਿੱਜੀਕਰਨ ਕਰਨ ਦੇ ਵਿਰੋਧ ਵਿਚ ਪੀ.ਆਰ.ਟੀ.ਸੀ.ਮੁਲਾਜ਼ਮਾਂ ਨੇ ਅੱਜ ਬਠਿੰਡਾ ਦੇ ਮੁੱਖ ਬੱਸ ਅੱਡੇ ਅੱਗੇ ਧਰਨਾ ਲਾ ਕੇ ਅੱਡਾ ਜਾਮ ਕਰ ਦਿੱਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ।