ਸੜਕ ਹਾਦਸੇ 'ਚ ਭੱਠਾ ਮਜ਼ਦੂਰ ਦੀ ਮੌਤ, ਇਕ ਗੰਭੀਰ ਜ਼ਖ਼ਮੀ
ਸੁਨਾਮ ਊਧਮ ਸਿੰਘ ਵਾਲਾ,30 ਨਵੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸੁਨਾਮ-ਪਟਿਆਲਾ ਸੜਕ 'ਤੇ ਸਥਾਨਕ ਪੈਲੇਸ ਨੇੜੇ ਟਰੱਕ ਦੀ ਲਪੇਟ 'ਚ ਆਉਣ ਕਾਰਨ ਇਕ ਭੱਠਾ ਮਜ਼ਦੂਰ ਦੀ ਮੌਤ ਅਤੇ ਇਕ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਇਕ ਭੱਠਾ ਮਜ਼ਦੂਰ ਆਪਣੇ ਇਕ ਸਾਥੀ ਨਾਲ ਨੇੜਲੇ ਪਿੰਡ ਨੀਲੋਵਾਲ ਦੇ ਭੱਠੇ ਤੋਂ ਇੱਟਾਂ ਦੀ ਟਰੈਕਟਰ -ਟਰਾਲੀ ਸਥਾਨਕ ਪੈਲੇਸ ਨੇੜੇ ਲਾਹ ਕੇ ਜਿਵੇਂ ਹੀ ਸੁਨਾਮ-ਪਟਿਆਲਾ ਸੜਕ ਤੋਂ ਟਰੈਕਟਰ -ਟਰਾਲੀ ਸ਼ਹਿਰ ਵੱਲ ਮੋੜਨ ਲੱਗਿਆ ਤਾਂ ਪਟਿਆਲਾ ਵਲੋਂ ਆ ਰਹੇ ਇਕ ਟਰੱਕ ਨੇ ਫੇਟ ਮਾਰ ਕੇ ਡਰਾਇਵਰ ਅਤੇ ਉਸ ਦੇ ਸਾਥੀ ਨੂੰ ਟ੍ਰੈਕਟਰ ਤੋਂ ਡੇਗ ਦਿੱਤਾ । ਜਿਸ ਕਾਰਨ ਟਰੈਕਟਰ ਸਵਾਰ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਜਿੰਨਾਂ ਨੂੰ ਕੁਝ ਰਾਹਗੀਰਾਂ ਵਲੋਂ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸੁਨਾਮ ਪਹੁੰਚਾਇਆ ਗਿਆ। ਜਿੱਥੇ ਰਾਜੂ ਸਿੰਘ (27) ਪੁੱਤਰ ਅਜਮੇਰ ਸਿੰਘ ਵਾਸੀ ਦਿਆਲਗੜ੍ਹ ਜੇਜੀਆਂ ਦੀ ਮੌਤ ਹੋ ਗਈ ਤੇ ਦੂਜਾ ਸਾਥੀ ਗੰਭੀਰ ਜ਼ਖ਼ਮੀ ਹੈ ।