JALANDHAR WEATHER

ਯੁਗਾਂਡਾ ਨੇ ਟੀ-20 ਵਿਸ਼ਵ ਕੱਪ ’ਚ ਬਣਾਈ ਥਾਂ, ਵਿਸ਼ਵ ਕੱਪ ਲਈ ਤੈਅ ਹੋਈਆਂ 20 ਟੀਮਾਂ

ਵਿੰਡਹੋਕ , 30 ਨਵੰਬਰ - ਯੁਗਾਂਡਾ ਨੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਕੇ ਇਤਿਹਾਸ ਰਚ ਦਿੱਤਾ। ਯੁਗਾਂਡਾ ਨੇ ਵੀਰਵਾਰ ਨੂੰ ਰਵਾਂਡਾ ਨੂੰ 9ਵਿਕਟਾਂ ਨਾਲ ਹਰਾ ਕੇ ਅਗਲੇ ਸਾਲ ਵੈਸਟਇੰਡੀਜ ਤੇ ਅਮਰੀਕਾ ’ਚ ਹੋਣ ਵਾਲੇ ਵਿਸ਼ਵ ਪੱਧਰੀ ਟੂਰਨਾਮੈਂਟ ਵਿਚ ਥਾਂ ਬਣਾਈ । ਟੀ-20 ਵਿਸ਼ਵ ਕੱਪ ਅਗਲੇ ਸਾਲ ਚਾਰ ਤੋਂ 30 ਜੂਨ ਤੱਕ ਖੇਡਿਆ ਜਾਵੇਗਾ। ਯੁਗਾਂਡਾ ਮੌਜੂਦਾ ਅਫਰੀਕੀ ਕੁਆਲੀਫਾਇਰ ਰਾਹੀਂ ਮੁੱਖ ਟੂਰਨਾਮੈਂਟ ’ਚ ਥਾਂ ਬਣਾਉਣ ਵਾਲੀ ਨਾਮੀਬੀਆ ਤੋਂ ਬਾਅਦ ਦੂਜੀ ਟੀਮ ਹੈ। ਯੁਗਾਂਡਾ ਦੀ ਜਿੱਤ ਤੋਂ ਬਾਅਦ ਜ਼ਿੰਬਾਬਵੇ ਦੀ ਟੀਮ ਲਈ ਵਿਸ਼ਵ ਕੱਪ ਦੇ ਦਰਵਾਜ਼ੇ ਬੰਦ ਹੋ ਗਏ ਹਨ। ਅਫਰੀਕੀ ਕੁਆਲੀਫਾਇਰ ਦੇ ਖੇਤਰੀ ਫਾਈਨਲ ’ਚ ਯੁਗਾਂਡਾ ਨੇ ਰਵਾਂਡਾ ਨੂੰ ਹਰਾ ਕੇ ਸਿਖਰਲੇ ਦੋ ਵਿਚ ਥਾਂ ਪੱਕੀ ਕੀਤੀ। ਯੁਗਾਂਡਾ ਦੀ ਇਹ ਛੇ ਮੈਚਾਂ ਵਿਚ ਪੰਜਵੀਂ ਜਿੱਤ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ